Wednesday, March 11, 2026

ਸੂਬਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸੰਪਨ

ਜੇਤੂ ਟੀਮਾਂ ਨੂੰ ਵਿਕਾਸ ਸੋਨੀ ਨੇ ਕੀਤਾ ਸਨਮਾਨਿਤ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਵਿਖੇ ਹੋ ਰਹੀਆਂ 64ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪ੍ਰਾਇਮਰੀ ਸਕੂਲ ਖੇਡਾਂ PPN3010201808ਦਾ ਸਮਾਪਨ ਸਮਾਰੋਹ ਸਥਾਨਕ ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਜ਼ਿਲ਼੍ਹਾ ਸਿੱਖਆ ਅਫਸਰ ਸਲਵਿੰਦਰ ਸਿੰਘ ਸਮਰਾ, ਡੀ.ਈ.ਓ ਸ਼੍ਰੀਮਤੀ ਸੁਨੀਤਾ ਕਿਰਨ ਦੀ ਅਗਵਾਈ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਕੌਂਸਲਰ ਵਿਕਾਸ ਸੋਨੀ ਸੀਨੀਅਰ ਮੀਤ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਅੰਮ੍ਰਿਤਸਰ ਨੇ ਮੁਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਸਮਾਗਮ ਦੀ ਪ੍ਰਧਾਨਗੀ ਡੀ.ਪੀ.ਆਈ (ਐ.ਸਿ) ਪੰਜਾਬ ਇੰਦਰਜੀਤ ਸਿੰਘ ਨੇ ਕੀਤੀ ਜਦਕਿ ਸਮਾਗਮ ਵਿੱਚ ਗੁਰਮੇਜ ਸਿੰਘ ਕੈਂਥ ਸਹਾਇਕ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਵਿਸੇਸ਼ ਮਹਿਮਾਨ ਸਨ।ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸਲਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਜੀ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਦੇ ਸਾਰੇ ਪ੍ਰਾਇਮਰੀ ਸਕੂਲ 31 ਅਕਤੂਬਰ ਨੂੰ ਛੁੱਟੀ ਕੀਤੀ ਜਾਂਦੀ ਹੈ।ਵਿਕਾਸ ਸੋਨੀ ਨੂੰ ਡੀ.ਪੀ.ਆਈ (ਐ.ਸਿ)  ਪੰਜਾਬ ਇੰਦਰਜੀਤ ਸਿੰਘ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਲਵਿੰਦਰ ਸਿੰਘ ਸਮਰਾ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ।
ਸੂਬਾ ਪੱਧਰੀ ਖੇਡਾਂ ਦੇ ਫਾਈਨਲ ਮੁਕਾਬਲਿਆਂ ਦੇ ਫਾਈਨਲ ਨਤੀਜਿਆਂ ਵਿੱਚ ਫੁੱਟਬਾਲ ਲੜਕੀਆਂ ਵਿੱਚ ਅੰਮ੍ਰਿਤਸਰ, ਫੁਟਬਾਲ (ਲੜਕੇ) ਵਿੱਚ ਮਾਨਸਾ, ਸ਼ਤਰੰਜ (ਮੁੰਡੇ) ਵਿੱਚ ਮਾਨਸਾ,  ਸ਼ਤਰੰਜ (ਲੜਕੀਆਂ) ਵਿੱਚ ਮਾਨਸਾ,  ਰੱਸਾ ਕਸੀ (ਮੁੰਡੇ) ਵਿੱਚ ਲੁਧਿਆਣਾ, ਤੈਰਾਕੀ (ਮੁੰਡੇ)  ਵਿੱਚ ਪਟਿਆਲਾ, ਤੈਰਾਕੀ (ਕੁੜੀਆਂ) ਵਿੱਚ ਅੰਮ੍ਰਿਤਸਰ, ਰੋਪ ਸਕੀਪਿੰਗ (ਮੁੰਡੇ) ਵਿੱਚ ਲੁਧਿਆਣਾ, (ਲੜਕੀਆਂ) ਵਿੱਚ ਸੰਗਰੂਰ, ਸਕੇਟਿੰਗ (ਮੁੰਡੇ ਅਤੇ ਕੁੜੀਆਂ) ਵਿੱਚ ਪਟਿਆਲਾ, ਜਿਮਨਾਸਟਿਕ (ਮੁੰਡੇ ਅਤੇ ਕੁੜੀਆਂ) ਵਿੱਚ ਗੁਰਦਾਸਪੁਰ, ਯੋਗਾ (ਮੁੰਡੇ) ਵਿੱਚ ਸੰਗਰੂਰ, (ਕੁੜੀਆਂ) ਵਿੱਚ ਲੁਧਿਆਣਾ, ਕੁਸ਼ਤੀਆਂ (ਲੜਕੇ) ਵਿੱਚ ਰੂਪਨਗਰ, ਕਬੱਡੀ ਨੈਸ਼ਨਲ ਸਟਾਇਲ (ਮੁੰਡੇ) ਲੁਧਿਆਣਾ, ਬੈਡਮਿੰਟਨ (ਮੁੰਡੇ) ਵਿੱਚ ਅੰਮ੍ਰਿਤਸਰ, (ਕੁੜੀਆਂ) ਵਿੱਚ ਅੰਮ੍ਰਿਤਸਰ, ਐਥਲੈਟਿਕਸ (ਮੁੰਡੇ) ਵਿੱਚ ਸ਼ਹੀਦ ਭਗਤ ਸਿੰਘ ਨਗਰ, (ਕੁੜੀਆਂ) ਵਿੱਚ ਗੁੁਰਦਾਸਪੁਰ, ਖੋ-ਖੋ (ਲੜਕੇ) ਵਿੱਚ ਬਰਨਾਲਾ, ਖੋ-ਖੋ (ਲੜਕੀਆਂ) ਵਿੱਚ ਮੁਕਤਸਰ, ਕਰਾਟੇ (ਮੁੰਡੇ) ਵਿੱਚ ਅੰਮ੍ਰਿਤਸਰ, ਕਬੱਡੀ ਸਰਕਲ ਫਾਜਿਲਕਾ ਨੇ ਪਹਿਲਾ ਸਥਾਨ ਹਾਸਲ ਕੀਤਾ। ਇਸ ਸਮੇਂ ਬੈਸਟ ਐਥਲੀਟ (ਮੁੰਡੇ) ਅੰਮਿ੍ਰਤਪਾਲ ਸਿੰਘ ਮੋਗਾ ਅਤੇ (ਕੁੜੀਆਂ) ਵਿਚੋਂ ਪੂਜਾ ਮੋਹਾਲੀ ਨੂੰ ਐਲਾਨਿਆ ਗਿਆ।ਜੇਤੂ ਖਿਡਾਰੀਆਂ ਨੂੰ ਵਿਕਾਸ ਸੋਨੀ, ਇੰਦਰਜੀਤ ਸਿੰਘ ਡੀ.ਪੀ.ਆਈ ਪੰਜਾਬ, ਗੁਰਮੇਜ ਸਿੰਘ ਕੈਂਥ ਸਹਾਇਕ ਡਾਇਰੈਕਟਰ, ਸਲਵਿੰਦਰ ਸਿੰਘ ਸਮਰਾ, ਸ਼੍ਰੀਮਤੀ ਸੁਨੀਤਾ ਕਿਰਨ, ਹਰਭਗਵੰਤ ਸਿੰਘ, ਰਜੇਸ਼ ਕੁਮਾਰ, ਨੀਲਮ ਭੱਲਾ, ਹਰਿੰਦਰ ਸਿੰਘ ਡੀ.ਈ.ਓ ਫਿਰੋਜਪੁਰ, ਰਾਜਿੰਦਰ ਕੌਰ ਡੀ.ਈ.ਓ ਮਾਨਸਾ, ਮਨਪ੍ਰੀਤ ਕੌਰ ਜ਼ਿਲ੍ਹਾ ਕੋਆਰਡੀਨੇਟਰ ਪੜੋ ਪੰਜਾਬ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਸਮੇਂ ਵਰਦਾਨ ਭਗਤ ਕੋਂਸਲਰ,  ਪਰਮਜੀਤ ਸਿੰਘ, ਗੁਰਦੇਪ ਸਿੰਘ ਦਾਰਾ, ਕੌਂਸਲਰ ਸਰਬਜੀਤ ਲਾਟੀ,  ਸੁਦੀਪ ਕੌਰ ਸਾਇੰਸ ਸੁਪਰਵਾਈਜਰ, ਜਗਦੀਸ਼ ਸਿੰਘ, ਗੁਰਦੇਵ ਸਿੰਘ, ਨੀਲਮ ਕੁਮਾਰੀ, ਸੀ.ਪੀ.ਸ਼ਰਮਾ, ਬਲਕਾਰ ਸਿੰਘ, (ਸਾਰੇ ਬੀ.ਈ.ਈ.ਓ), ਪਿ੍ਰੰਸੀਪਲ ਇਕਬਾਲ ਸਿੰਘ ਸੰਧੂ, ਪਿ੍ਰੰਸੀਪਲ ਮਨੀਪ ਕੌਰ ਮਾਲ ਰੋਡ, ਪ੍ਰਿੰਸੀਪਲ ਜੋਗਿੰਦਰ ਸ਼ਿੰਗਾਰੀ, ਪ੍ਰਿੰਸੀਪਲ ਨਵਦੀਪ ਗਿੱਲ, ਪਿ੍ਰੰਸੀਪਲ ਬਲਰਾਜ ਸਿੰਘ ਗਿੱਲ, ਪ੍ਰਮੋਦ ਮਿੱਡਾ, ਆਸ਼ੂ ਵਿਸ਼ਾਲ, ਬਲਜਿੰਦਰ ਮਜੀਠਾ, ਕੰਵਲ ਪ੍ਰਦੀਪ ਕਾਹਲੋਂ, ਸੁਖਪਾਲ ਸਿੰਘ ਸੰਧੂ, ਹਰਜਿੰਦਰ ਪੰਨੂੰ, ਸਤਬੀਰ ਬੋਪਾਰਾਏ, ਗੁਰਿੰਦਰ ਘੁਕੇਵਾਲੀ, ਪ੍ਰਿੰਸੀਪਲ ਜਤਿੰਦਰ ਸਿੱਧੂ, ਪਰਮਿੰਦਰ ਸਿੰਘ ਸਰਪੰਚ, ਪ੍ਰਦੀਪ ਸਿੰਘ ਥਿੰਦ, ਚਰਨਜੀਤ ਵਿਛੋਆ, ਸਤਵੀਰ ਰੌਣੀ, ਯਾਦਮਨਿੰਦਰ ਧਾਰੀਵਾਲ, ਹਰਪ੍ਰੀਤ ਅਜਨਾਲਾ, ਗੁਰਿੰਦਰ ਰੰਧਾਵਾ, ਬਲਵਾਨ ਸਿੰਘ, ਨਿਸ਼ਾਨ ਸਿੰਘ, ਅੰਕੁਸ਼ ਕੁਮਾਰ ਲੈਕਚਰਾਰ ਆਦਿ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply