ਸਰਹੱਦੀ ਖੇਤਰ `ਚ ਸਨਅਤਾਂ ਲਗਾਉਣ ਲਈ ਦਿੱਤੀ ਜਾਵੇਗੀ ਵਿਸ਼ੇਸ਼ ਰਿਆਇਤ
ਅੰਮ੍ਰਿਤਸਰ, 30 ਅਕਤੂਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਪੰਜਾਬ ਦੇ ਸਨਅਤ ਵਿਭਾਗ ਵੱਲੋਂ ਨਵੀਆਂ ਸਨਅਤਾਂ ਲਗਾਉਣ ਤੇ ਪੁਰਾਣੀਆਂ ਸਨਅਤਾਂ ਦੇ ਕੀਤੇ
ਜਾਣ ਵਾਲੇ ਵਿਸਥਾਰ ਲਈ ਸਾਰੇ ਵਿਭਾਗਾਂ, ਜਿਸ ਵਿਚ ਸਨਅਤ ਦੇ ਨਾਲ-ਨਾਲ ਬਿਜਲੀ, ਸਥਨਾਕ ਸਰਕਾਰਾਂ, ਲੇਬਰ, ਪੰਜਾਬ ਸਮਾਲ ਇੰਡਸਟਰੀ ਕਾਰਪੋਰੇਸ਼ਨ, ਮਾਲ, ਜੰਗਲਾਤ, ਪ੍ਰਦੂਸ਼ਣ ਅਤੇ ਹੋਰ ਵਿਭਾਗ ਸ਼ਾਮਿਲ ਹਨ, ਦੀਆਂ ਸਾਰੀਆਂ ਪ੍ਰਵਾਨਗੀਆਂ ਹੁਣ ਇਕ ਹੀ ਕੰਪਿਊਟਰ ਕਲਿਕ ਨਾਲ ਲੈਣ ਲਈ ਬਿਨੈ ਕੀਤਾ ਜਾ ਸਕੇਗਾ।ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨੇ ਸਾਰੇ ਵਿਭਾਗਾਂ ਨਾਲ ਇਸ ਮਾਮਲੇ ’ਤੇ ਮੀਟਿੰਗ ਕਰਦੇ ਦੱਸਿਆ ਕਿ ਪੰਜਾਬ ਸਰਕਾਰ ਰਾਜ ਵਿਚ ਸਨਅਤਾਂ ਨੂੰ ਉਤਸ਼ਾਹਿਤ ਕਰਨ ਲਈ ਉਦਮੀ ਨੂੰ ਸਾਰੀਆਂ ਸਹੂਲਤਾਂ ਸਿੰਗਲ ਵਿੰਡੋ ਜ਼ਰੀਏ ਦੇਣ ਜਾ ਰਹੀ ਹੈ ਅਤੇ ਇਸ ਲਈ ਜ਼ਰੂਰੀ ਹੈ ਕਿ ਸਾਰੇ ਸ਼ਾਮਿਲ ਵਿਭਾਗ ਇਸ ਪ੍ਰੋਟਲ ਨੂੰ ਵਰਤੋਂ ਦੀ ਸਿਖਲਾਈ ਪ੍ਰਾਪਤ ਕਰਨ।
ਸਨਅਤ ਵਿਭਾਗ ਦੇ ਜਨਰਲ ਮੈਨੇਜਰ ਸ੍ਰੀ ਬਲਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਲਈ ਬਿਜਨੈਸ ਫਸਟ ਨਾਮ ਦਾ ਪੋਰਟਲ ਲਾਂਚ ਕੀਤਾ ਜਾ ਰਿਹਾ ਹੈ, ਜਿਸ ਵਿਚ ਉਦਮੀ ਵੱਲੋਂ ਬਿਨੈ ਕੀਤਾ ਜਾਵੇਗਾ ਅਤੇ ਇਥੋਂ ਹਰੇਕ ਵਿਭਾਗ ਦੇ ਕੋਲ ਆਨ ਲਾਈਨ ਪਹੁੰਚੇਗਾ। ਹਰੇਕ ਵਿਭਾਗ ਆਪਣੇ ਵਿਭਾਗ ਨਾਲ ਸਬੰਧਤ ਪ੍ਰਵਾਨਗੀ ਇਥੋਂ ਹੀ ਜਾਰੀ ਕਰੇਗਾ ਅਤੇ ਇਨਾਂ ਕੇਸਾਂ ਨੂੰ ਜਿਲ੍ਹਾ ਪੱਧਰ ’ਤੇ ਬਣੀ ਕਮੇਟੀ ਵਿਚੋਂ ਪਾਸ ਕਰਕੇ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਬਣੀ ਕਲੀਅਰਸ ਕਮੇਟੀ ਕੋਲ ਫਾਇਨਲ ਪ੍ਰਵਾਨਗੀ ਲਈ ਭੇਜਿਆ ਜਾਵੇਗਾ, ਜਿੱਥੇ ਸਨਅਤ ਦੇ ਕੰਮ ਅਤੇ ਨਿਵੇਸ਼ ਦੇ ਅਧਾਰ ’ਤੇ ਉਸ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਵਿੱਤੀ ਛੋਟਾਂ ਦੀ ਪ੍ਰਵਾਨਗੀ ਦੇ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਸਰਕਾਰੀ ਵਿੱਤੀ ਮਦਦ ਵੱਖ-ਵੱਖ ਕੇਸਾਂ ਵਿਚ ਵੱਖਰੀ ਹੈ, ਜਿੰਨਾ ਸਨਅਤਾਂ ਦੀ ਪੰਜਾਬ ਵਿਚ ਵੱਡੀ ਲੋੜ ਹੈ ਅਤੇ ਉਹ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਦੇ ਸਕਣ ਦੀ ਸਮਰੱਥਾ ਰੱਖਦੀਆਂ ਹਨ, ਉਨਾਂ ਨੂੰ ਵੱਧ ਵਿੱਤੀ ਲਾਭ ਦਿੱਤੇ ਜਾਣਗੇ। ਇਸ ਤੋਂ ਇਲਾਵਾ ਸਰਹੱਦੀ ਖੇਤਰ ਵਿਚ ਲੱਗਣ ਵਾਲੀ ਸਨਅਤ ਨੂੰ ਵੀ ਤਰਜੀਹੀ ਅਧਾਰ ’ਚ ਰੱਖਿਆ ਗਿਆ ਹੈ।
ਜਨਰਲ ਮੈਨੇਜਰ ਨੇ ਦੱਸਿਆ ਕਿ ਇਸ ਤੋਂ ਪਹਿਲਾਂ 17 ਵੱਖ-ਵੱਖ ਵਿਭਾਗਾਂ ਕੋਲ ਪਹੁੰਚ ਕਰਨੀ ਪੈਂਦੀ ਸੀ, ਜੋ ਕਿ ਹੁਣ ਸਿੰਗਲ ਵਿੰਡੋ ਜ਼ਰੀਏ ਇਕ ਥਾਂ ਹੀ ਸੰਭਵ ਹੋ ਸਕੇਗੀ।ਉਨਾਂ ਦੱਸਿਆ ਕਿ ਨਵੇਂ ਪੋਰਟਲ ’ਤੇ ਫਾਈਲਾਂ ਲੋਡ ਕਰਨ ਲਈ ਸਨਅਤ ਵਿਭਾਗ ਵੱਲੋਂ ਤਕਨੀਕੀ ਸਹਾਇਤਾ ਵੀ ਉਦਮੀ ਨੂੰ ਦਿੱਤੀ ਜਾਵੇਗੀ, ਤਾਂ ਜੋ ਉਸ ਦਾ ਕੇਸ ਛੇਤੀ ਤੋਂ ਛੇਤੀ ਪ੍ਰਵਾਨਗੀ ਲੈ ਸਕੇ।ਇਸ ਮੌਕੇ ਸਿਮਰਜੀਤ ਸਿੰਘ, ਐਸ.ਡੀ.ਓ ਪ੍ਰਦੂਸ਼ਣ ਬੋਰਡ ਅਤੇ ਬਿਜਲੀ ਬੋਰਡ ਦੇ ਅਧਿਕਾਰੀ ਵੀ ਹਾਜ਼ਰ ਸਨ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media