Friday, August 28, 2026

ਕੌਮੀ ਪਸ਼ੂਧਨ ਸਬੰਧੀ ਬਲਾਕ ਪੱਧਰੀ ਦੁੱਧ ਚੁਆਈ ਮੁਕਾਬਲੇ ਅੱਜ ਤੋਂ

ਜਨਵਰੀ `ਚ ਹੋਵੇਗਾ ਕੌਮੀ ਪਸ਼ੂਧਨ ਮੁਕਾਬਲਾ-2019
ਪਠਾਨਕੋਟ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਣ ਨਾਲ ਜੁੜ੍ਹੇ ਅਗਾਂਹਵਧੂ ਕਿਸਾਨਾਂ ਲਈ ਅੱਜ 12 ਨਵੰਬਰ ਨੂੰ ਜਿਲ੍ਹਾ Ramvir DC1ਪਠਾਨਕੋਟ ਵਿਖੇ ਬਲਾਕ ਪੱਧਰ ਦੇ ਦੱਧ ਚੁਆਈ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
Dr. Kulbhushanਡਿਪਟੀ ਕਮਿਸ਼ਨਰ ਪਠਾਨਕੋਟ ਰਾਮਵੀਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ `ਕੌਮੀ ਪਸ਼ੂਧਨ ਮੁਕਾਬਲਾ-2019` ਲਈ ਬਲਾਕ ਪੱਧਰ ਦੇ ਦੁੱਧ ਚੁਆਈ ਮੁਕਾਬਲੇ 12 ਨਵੰਬਰ ਤੋਂ ਸ਼ੁਰੂ ਹੋਣਗੇ ਜਦਕਿ ਸਾਲਾਨਾ ਕੌਮੀ ਪਸ਼ੂ ਧੰਨ ਮੁਕਾਬਲਾ ਅਗਲੇ ਸਾਲ ਦੇ ਜਨਵਰੀ ਮਹੀਨੇ ਵਿਚ ਕਰਵਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕ ਮੱਝਾਂ, ਦੇਸੀ ਤੇ ਵਲੈਤੀ ਗਾਵਾਂ ਤੇ ਬੱਕਰੀਆਂ ਦੀ ਰਜਿਸਟ੍ਰੇਸ਼ਨ ਸਬੰਧਤ ਇਲਾਕੇ ਦੇ ਪਸ਼ੂ ਹਸਪਤਾਲ ਵਿੱਚ ਕਰਵਾਉਣ। ਉਨ੍ਹਾਂ ਦੱਸਿਆ ਇਨ੍ਹਾਂ ਬਲਾਕ ਪੱਧਰ ਦੇ ਜੇਤੂ ਪਸ਼ੂ ਹੀ ਕੌਮੀ ਪੱਧਰ ਦੇ ਦੁੱਧ ਚੁਆਈ ਮੁਕਾਬਲਿਆਂ ਲਈ ਯੋਗ ਸਮਝੇ ਜਾਣਗੇ ਅਤੇ ਚਾਹਵਾਨ ਕਿਸਾਨ ਜਲਦ ਤੋਂ ਜਲਦ ਆਪਣੇ ਪਸ਼ੂਆਂ ਦੀ ਰਜਿਸਟ੍ਰੇਸ਼ਨ ਪਸ਼ੂ ਪਾਲਣ ਵਿਭਾਗ ਕੋਲ ਕਰਵਾਉਣ।  
ਉਨ੍ਹਾਂ ਦੱਸਿਆ ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪਸ਼ੂ ਪਾਲਣ ਦੇ ਖੇਤਰ ਨਾਲ ਜੋੜਨ ਦੇ ਲਈ ਅਤੇ ਵੈਟਰਨਰੀ ਡਾਕਟਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਮੰਤਵ ਨਾਲ ਰਾਮਪੁਰਾ ਫੂਲ, ਬੰਠਿਡਾ ਵਿਖੇ 92.14 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਵੈਟਰਨਰੀ ਕਾਲਜ ਸਥਾਪਿਤ ਕੀਤਾ ਜਾ ਰਿਹਾ ਹੈ।ਜਲਦ ਹੀ ਇਸ ਅਤੀ ਆਧੁਨਿਕ ਵੈਟਰਨਰੀ ਕਾਲਜ ਵਿਚ ਕਲਾਸਾਂ ਸੁਰੂ ਕਰ ਦਿਤੀਆਂ ਜਾਣਗੀਆਂ ਅਤੇ ਡੇਅਰੀ ਵਿਭਾਗ ਵਲੋਂ ਕਿਸਾਨਾਂ ਨੂੰ ਪ੍ਰੇੇਰਿਤ ਕਰਕੇ  3322 ਨਵੇਂ ਡੇਅਰੀ ਯੂਨਿਟ ਕੀਤਾ ਜਾ ਰਹੇ ਹਨ
    ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਕੁਲਭੂਸਣ  ਡਿਪਟੀ ਡਾਇਰੈਕਟਰ ਪਸੂ ਪਾਲਣ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਚਾਰ ਬਲਾਕਾਂ ਅੰਦਰ ਉਪਰੋਕਤ ਮੁਕਾਬਲੇ ਕਰਵਾਏ ਜਾਣੇ ਹਨ।ਬਲਾਕ ਪੱਧਰੀ ਦੁੱਧ ਚੂਆਈ ਮੁਕਾਬਲੇ 12 ਨਵੰਬਰ ਸਾਮ 5 ਵਜੇ ਬਲਾਕ ਪਠਾਨਕੋਟ ਲਈ ਪਠਾਨਕੋਟ ਵੈਟਨਰੀ ਪੋਲੀ ਕਲੀਨਿਕ ਮਨਵਾਲ, ਧਾਰਕਲ੍ਹਾ ਬਲਾਕ ਲਈ ਧਾਰਕਲ੍ਹਾਂ ਦੇ ਪਿੰਡ ਤਿਰਹਾੜੀ, ਨਰੋਟ ਜੈਮਲ ਸਿੰਘ ਬਲਾਕ ਲਈ ਪਸੂ ਹਸਪਤਾਲ ਨਰੋਟ ਜੈਮਲ ਸਿੰਘ ਅਤੇ  ਸੁਜਾਨਪੁਰ ਬਲਾਕ ਲਈ ਪਸ਼ੂ ਹਸਪਤਾਲ ਸੁਜਾਨਪੁਰ ਵਿਖੇ ਵਿਵਸਥਾ ਕੀਤੀ ਗਈ ਹੈ।ਜਿਸ ਕਿਸਾਨ ਜਾਂ ਕਿਸੇ ਹੋਰ ਪਸੂ ਪਾਲਕ ਨੇ ਉਪਰੋਕਤ ਮੁਕਾਬਲੇ ਲਈ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ ਉਹ ਨਜਦੀਕੀ ਹਸਪਤਾਲ ਅੰਦਰ ਪਸੂ ਹਸਪਤਾਲ ਵਿਖੇ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।ਇਸ ਮੁਕਾਬਲੇ ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਹੋਣਗੇ।    

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply