Friday, November 22, 2024

ਪਿੰਡ ਭਾਦਨ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗਰੁੂਤਾ ਕੈਂਪ

ਪਠਾਨਕੋਟ, 11 ਨਵੰਬਰ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਅਧੀਨ ਪਿੰਡ ਭਾਦਨ ਵਿਖੇ ਪਸ਼ੂ ਭਲਾਈ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ PPN1111201805ਗਿਆ।ਇਸ ਕੈਂਪ ਵਿੱਚ ਕਰੀਬ 40 ਪਸ਼ੂ ਪਾਲਕਾਂ ਨੇ ਹਿੱਸਾ ਲਿਆ।ਕੈਂਪ ਵਿੱਚ ਡਾ. ਵਿਜੈ ਕੁਮਾਰ ਵੈਟਨਰੀ ਅਫਸ਼ਰ ਘੋਹ, ਡਾ. ਗੁਲਸਨ ਚੰਦ ਵੈਟਨਰੀ ਅਫਸ਼ਰ ਸਰਕਾਰੀ ਪੋਲੀ ਕਲੀਨਿਕ ਪਠਾਨਕੋਟ ਅਤੇ ਸ੍ਰੀ ਉੱਤਮ ਚੰਦ ਐਸ.ਡੀ.ਓ ਜੁਗਿਆਲ ਵਿਸ਼ੇਸ਼ ਤੋਰ `ਤੇ ਹਾਜ਼ਰ ਹੋਏ।
ਕੈਂਪ ਦੋਰਾਨ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਇਹ ਉਨ੍ਹਾਂ ਵੱਲੋਂ 63ਵਾਂ ਜਾਗਰੁਕਤਾ ਕੈਂਪ ਲਗਾਇਆ ਗਿਆ ਹੈ ਅਤੇ ਅੱਜ ਦੇ ਕੈਂਪ ਵਿੱਚ ਪਿੰਡ ਦੀਆਂ ਅੋਰਤਾਂ ਵੱਲੋਂ ਵੀ ਸ਼ਿਸਰਕਤ ਕੀਤੀ ਗਈ।ਪਸ਼ੂ ਪਾਲਕਾਂ ਨੂੰ ਜਾਨਵਰਾਂ ਤੋਂ ਮਨੁੱਖਾਂ ਵਿੱਚ ਹੋਣ ਵਾਲੀਆਂ ਬੀਮਾਰੀਆਂ ਜਿਵੈਂ ਕਿ ਹਲਕਾਅ, ਟੀ.ਬੀ, ਬਰੁਸੀਲੋਸਿਸ ਆਦਿ ਬੀਮਾਰੀਆਂ ਬਾਰੇ ਜਾਗਰੁਕ ਕੀਤਾ ਗਿਆ।ਉਨ੍ਹਾਂ ਦੱਸਿਆ ਕਿ ਉਪਰੋਕਤ ਬੀਮਾਰੀਆ ਨਾਲ ਭਾਰਤ ਭਰ ਵਿੱਚ ਕਰੀਬ 45 ਹਜਾਰ ਲੋਕਾਂ ਦੀ ਇੱਕ ਸਾਲ ਦੋਰਾਨ ਮੋਤ ਹੋ ਜਾਂਦੀ ਹੈ।
    ਉਨ੍ਹਾਂ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਵਧਾਈ ਦੇ ਪਾਤਰ ਹਨ ਕਿ ਉਨ੍ਹਾਂ ਵੱਲੋਂ ਅਪਣੇ ਘਰ੍ਹਾਂ ਅੰਦਰ ਹੀ ਤਿਆਰ ਦੁੱਧ ਅਤੇ ਦੁੱਧ ਪਦਾਰਥ ਖਾਣ ਨੂੰ ਮਿਲ ਰਹੇ ਹਨ ਅਤੇ ਉਹ ਬਜਾਰੀ ਦੁੱਧ ਦਾ ਇਸਤੇਮਾਲ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਹੋਰ ਕਿਸਾਨਾਂ ਅਤੇ ਆਮ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਅਪਣੇ ਘਰ੍ਹਾਂ ਵਿੱਚ ਦੁੱਧ ਦੇਣ ਵਾਲੇ ਪਸੂਆਂ ਦੀ ਸੰਖਿਆਂ ਵਿੱਚ ਵਾਧਾ ਕਰਨ।ਪਸ਼ੂ ਪਾਲਕਾਂ ਨੂੰ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦੇੇ ਬਾਰੇ ਵੀ ਜਾਗਰੁਕ ਕੀਤਾ ਗਿਆ।ਇਸ ਮੋਕੇ ਕੰਵਲ ਸਿੰਘ ਸਾਬਕਾ ਸਰਪੰਚ, ਦੇਸ ਰਾਜ, ਰਾਜ ਦੇਵੀ, ਪੁਸਪਾ ਦੇਵੀ, ਰੀਟਾ ਦੇਵੀ, ਸੱਤਿਆ ਦੇਵੀ, ਦਰਸ਼ਨਾ ਦੇਵੀ ਅਤੇ ਹੋਰ ਹਾਜ਼ਰ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply