Saturday, October 3, 2026

ਪਿੰਡ ਮੀਮਸਾ ’ਚ 11.90 ਲੱਖ ਦੀ ਲਾਗਤ ਦੇ ਸੀਵਰੇਜ ਦੀ ਸ਼ੁਰੂਆਤ

ਧੂਰੀ, 12 ਨਵੰਬਰ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਵਲੋਂ ਪਿੰਡ ਮੀਮਸਾ ’ਚ ਸੀਵਰੇਜ ਲਈ ਮਨਜ਼ੂਰ ਕਰਵਾਏ 11.90 PPN1211201811ਲੱਖ ਦੇ ਕੰਮ ਦੀ ਸ਼ੁਰੂਆਤ ਅੱਜ ਉਨ੍ਹਾਂ ਦੀ ਧਰਮ ਪਤਨੀਂ ਸ੍ਰੀਮਤੀ ਸਿਮਰਤ ਖੰਗੂੜਾ ਨੇ ਕੀਤੀ।ਸਿਮਰਤ ਖੰਗੂੜਾ ਨੇ ਇਸ ਮੌਕੇ ਕਿਹਾ ਕਿ ਪਿੰਡ ਮੀਮਸਾ `ਚ ਪਿਛਲੇ ਲੰਬੇ ਸਮੇਂ ਤੋਂ ਸੀਵਰੇਜ ਦੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਸੀ ਅਤੇ ਥੋੜੀ ਜਿਹੀ ਬਾਰਸ਼ ਨਾਲ ਪਾਣੀ ਲੋਕਾਂ ਦੇ ਘਰਾਂ ਅੰਦਰ ਚਲਿਆ ਜਾਂਦਾ ਸੀ।ਉਨ੍ਹਾਂ ਕਿਹਾ ਕਿ ਬਿਮਾਰੀਆਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀਆਂ ਸਨ, ਲੇਕਿਨ ਸੀਵਰੇਜ ਦਾ ਕੰਮ ਮੁਕੰਮਲ ਹੋਣ ਨਾਲ ਲੋਕਾਂ ਨੂੰ ਰਾਹਤ ਮਿਲੇਗੀ।ਇਸ ਮੌਕੇ ਵਿਭਾਗੀ ਅਧਿਕਾਰੀਆਂ ਤੋਂ ਇਲਾਵਾ ਵੱਡੀ ਗਿਣਤੀ `ਚ ਨਗਰ ਨਿਵਾਸੀ ਹਾਜਰ ਸਨ।
 
 

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply