Wednesday, March 4, 2026

ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਡੀ.ਸੀ ਰਿਆਤ ਨੇ ਅਧਿਕਾਰੀਆਂ ਤੇ ਮੁਲਾਜ਼ਮਾਂ ਨੂੰ ਚੁਕਾਈ ਸਹੁੰ

ਭੀਖੀ/ਮਾਨਸਾ, 15 ਨਵੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਬਾਲ ਦਿਵਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਦਫ਼ਤਰ ਅਤੇ ਚਾਈਲਡ ਹੈਲਪਲਾਈਨ ਵਲੋਂ ਸਥਾਨਕ PPN1511201817ਬੱਚਤ ਭਵਨ ਵਿਖੇ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਜਿਥੇ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਲਈ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵਲੋਂ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਸਹੁੰ ਚੁਕਾਈ ਗਈ।
           ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਲ ਦਿਵਸ ਦੇ ਇਸ ਮੌਕੇ ਤੇ ਸਾਨੂੰ ਇਹ ਪ੍ਰਣ ਕਰਨਾ ਚਾਹੀਦਾ ਹੈ ਕਿ ਕਿਸੇ ਵੀ ਬੱਚੇ ਨੂੰ ਕੋਈ ਜ਼ਰੂਰਤ ਪੈਣ ਤੇ ਉਸ ਦੀ ਮਦਦ ਕਰਾਂਗੇ ਅਤੇ ਉਸ ਦੇ ਅਧਿਕਾਰਾਂ ਦੀ ਸੁਰਖਿਆ ਨੂੰ ਯਕੀਨੀ ਬਣਾਵਾਂਗੇ।ਜੇਕਰ ਕੋਈ ਵੀ ਬੱਚਾ ਮੁਸ਼ਕਿਲ ਹਾਲਾਤਾਂ ਵਿਚ ਨਜ਼ਰ ਆਉਂਦਾ ਹੈ ਤਾਂ ਉਸ ਦੀ ਰੱਖਿਆ ਲਈ ਆਪਣੀ ਆਵਾਜ਼ ਬੁਲੰਦ ਕਰਾਂਗੇ।
            ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਿਮਾਂਸ਼ੂ ਗੁਪਤਾ ਨੇ ਕਿਹਾ ਕਿ ਉਨ੍ਹਾਂ ਵਲੋਂ ਇਸ ਬਾਲ ਦਿਵਸ ਮੌਕੇ ਪੂਰਾ ਹਫ਼ਤਾ ਬਾਲ ਦਿਵਸ ਨੂੰ ਸਮਰਪਿਤ ਜਾਗਰੂਕਤਾ ਕੈਂਪ, ਰੈਲੀਆਂ, ਖੇਡ੍ਹਾਂ, ਅਨਾਊਂਸਮੈਂਟ ਕਰਵਾਈਆਂ ਜਾਣਗੀਆਂ ਅਤੇ ਸ਼ੋਸ਼ਲ ਮੀਡੀਆ ਰਾਹੀਂ ਬਾਲ ਅਧਿਕਾਰਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ।
              ਬਾਲ ਪ੍ਰੋਟੈਕਸ਼ਨ ਅਫ਼ਸਰ ਡਾ. ਅਜੈ ਤਾਇਲ ਨੇ ਜਿਣਸੀ ਸ਼ੋਸ਼ਣ ਐਕਟ-2012 ਬਾਰੇ ਜਾਣਕਾਰੀ ਦਿੰਦਿਆਂ ਕਿਹਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨਾਲ ਛੇੜਛਾੜ ਕਾਨੂੰਨੀ ਅਪਰਾਧ ਹੈ ਜਿਸ ਬਾਰੇ ਮਾਪਿਆਂ ਨੂੰ ਜਾਣੂ ਕਰਵਾਉਣਾ ਜਰੂਰੀ ਹੈ।ਉਨ੍ਹਾਂ ਦੱਸਿਆ ਕਿ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਏ ਬੱਚੇ ਦਾ ਬਿਆਨ ਜਿਥੋਂ ਤੱਕ ਹੋ ਸਕੇ ਕਿਸੇ ਪੁਲਿਸ ਅਧਿਕਾਰੀ ਜੋ ਕਿ ਘੱਟੋ ਘੱਟ ਸਬ ਇੰਸਪੈਕਟਰ ਹੋਵੇ ਅਤੇ ਅਜਿਹੀ ਜਗ੍ਹਾ `ਤੇ ਦਰਜ ਕੀਤਾ ਜਾਵੇ ਜਿਥੇ ਬੱਚੇ ਦਾ ਨਿਵਾਸ ਸਥਾਨ ਹੋਵੇ ਜਾਂ ਜਿਥੇ ਬੱਚਾ ਸੁਰੱਖਿਅਤ ਮਹਿਸੂਸ ਕਰਦਾ ਹੋਵੇ।
             ਕਾਊਂਸਲਰ ਰਜਿੰਦਰ ਕੁਮਾਰ ਨੇ ਬਾਲ ਮਜ਼ਦੂਰੀ ਬਾਰੇ ਬੋਲਦਿਆਂ ਕਿਹਾ ਕਿ ਜੇਕਰ ਕੋਈ ਦੁਕਾਨਦਾਰ, ਫੈਕਟਰੀ ਮਾਲਕ, ਹੋਟਲ ਜਾਂ ਢਾਬੇ ਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਕੰਮ ਕਰਵਾਉਂਦਾ ਹੈ ਤਾਂ ਬਾਲ ਮਜ਼ਦੂਰੀ ਕਾਨੂੰਨ ਅਧਿਕਾਰ ਦੀ ਉਲੰਘਣਾ ਹੈ।
    ਇਸ ਉਪਰੰਤ ਬਾਲ ਅਧਿਕਾਰ ਸੁਰੱਖਿਆ ਸਪਤਾਹ ਤਹਿਤ ਹਸਤਾਖ਼ਰ ਮੁਹਿੰਮ ਦਾ ਆਯੋਜਨ ਵੀ ਕੀਤਾ ਗਿਆ ਜਿੱਥੇ ਹਾਜਰ ਅਧਿਕਾਰੀਆਂ ਤੇ ਕਰਮਚਾਰੀਆਂ ਵੱਲੋਂ ਹਸਤਾਖ਼ਰ ਕਰਕੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਆਪਣੀ ਸਹਿਮਤੀ ਪ੍ਰਗਟ ਕੀਤੀ ਗਈ।
                 ਇਸ ਮੌਕੇ ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼, ਐਸ.ਡੀ.ਐਮ ਬੁਢਲਾਡਾ ਆਦਿਤਯ ਢਚਲਵਾਲ, ਐਸ.ਡੀ.ਐਮ ਸਰਦੂਲਗੜ੍ਹ ਲਤੀਫ਼ ਅਹਿਮਦ, ਲੀਗਲ ਕਮ ਪ੍ਰੋਬੈਸ਼ਨ ਅਫ਼ਸਰ ਹਰਜੋਤ ਸਿੰਘ ਮਾਨਸ਼ਾਹੀਆ, ਚਾਈਲਡ ਲਾਈਨ ਪ੍ਰੋਜੈਕਟਰ ਮੈਨੇਜ਼ਰ ਯਾਦਵਿੰਦਰ ਸਿੰਘ, ਭੂਸ਼ਣ ਸਿੰਗਲਾ, ਰਾਜਵੀਰ ਸ਼ਰਮਾ, ਦਇਆਨੰਦ, ਹਰਦੀਪ, ਬਲਜੀਤ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਬੀ.ਏ.ਆਰ.ਸੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਿਦਿਆਰਥੀਆਂ …

Leave a Reply