ਅੰਮ੍ਰਿਤਸਰ, 29 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ ਦੀ ਚੋਣ 4 ਦਸੰਬਰ 2018 ਨੂੰ ਹੋਵੇਗੀ।ਯੂ ੇ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਫਾਰਮਾਸਿਊਟੀਕਲ ਸਾਇੰਸਜ਼ ਵਿਭਾਗ ਦੇ ਮੁੱਖੀ ਨੂੰ ਰਿਟਰਨਿੰਗ ਅਫਸਰ ਵਜੋਂ ਨਾਮਜ਼ਦ ਕੀਤਾ ਗਿਆ ਹੈ।ਡੀਨ ਅਕਾਦਮਿਕ ਮਾਮਲਿਆਂ ਪ੍ਰੋ. ਕਮਲਜੀਤ ਸਿੰਘ ਨੇ ਕਿਹਾ ਕਿ ਆਰਕੀਟੈਕਚਰ ਵਿਭਾਗ ਦੇ ਪ੍ਰੋਫੈਸਰ ਡਾ. ਸੰਦੀਪ ਦੂਆ ਜਲੰਧਰ ਕੈਂਪਸ ਵਿਖੇ ਚੋਣਾਂ ਕਰਵਾਉਣਗੇ। ਇਸੇ ਤਰ੍ਹਾਂ ਆਰਕੀਟੈਕਚਰ ਵਿਭਾਗ ਤੋਂ ਡਾ. ਪ੍ਰੋ. ਕੇ.ਐਸ ਚਹਿਲ ਗੁਰਦਾਸਪੁਰ ਕੈਪਸ ਅਤੇ ਡਾ. ਪਲਵਿੰਦਰ ਸਿੰਘ, ਪ੍ਰੋਫੈਸਰ ਕਮਿਸਟਰੀ ਵਿਭਾਗ, ਏ.ਐਸ.ਐਸ.ਐਮ ਕਾਲਜ ਮੁਕੰਦਪੁਰ ਵਿਖੇ ਚੋਣ ਕਰਵਾਉਣ ਲਈ ਜਿੰਮੇਵਾਰੀ ਨਿਬਾਉਣਗੇ।
ਉਹਨਾ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਜਨਲ ਕੈਂਪਸ ਸਠਿਆਲਾ, ਜੀ.ਐਨ.ਡੀ.ਯੂ ਕਾਲਜ, ਵੇਰਕਾ, ਚੁੰਗ ਅਤੇ ਪੱਟੀ ਦੇ ਵੋਟਰ ਆਪਣੀ ਵੋਟ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮੁੱਖ ਕੈਂਪਸ, ਅੰਮ੍ਰਿਤਸਰ ਵਿਖੇ ਪਾਉਣਗੇੇ। ਇਸੇ ਤਰ੍ਹਾਂ ਜੀ.ਐਨ.ਡੀ.ਯੂ ਕਾਲਜ, ਨਿਆਰੀ, ਸੁਜਾਨਪੁਰ ਅਤੇ ਨਰੇਟ ਜੈਮਲ ਸਿੰਘ ਦੇ ਵੋਟਰ ਜੀ.ਐਨ.ਡੀ.ਯੂ ਰਿਜਨਲ ਕੈਂਪਸ, ਗੁਰਦਾਸਪੁਰ ਅਤੇ ਜੀ.ਐਨ.ਡੀ.ਯੂ ਰੀਜਨਲ ਕੈਂਪਸ ਫਤੂ ਢੀਂਗਾ (ਸੁਲਤਾਨਪੁਰ ਲੋਧੀ), ਜੀ.ਐਨ.ਡੀ.ਯੂ ਕਾਲਜ, ਜਲੰਧਰ ਅਤੇ ਬਾਬੇ ਨਾਨਕੀ ਕਾਲਜ, ਮਿਠਰਾ ਦੇ ਵੋਟਰ ਜੀ.ਐਨ.ਡੀ.ਯੂ ਰੀਜਨਲ ਕੈਂਪਸ, ਲੱਧੇਵਾਲੀ, ਜਲੰਧਰ ਵਿਖੇ ਆਪਣੇ ਵੋਟ ਪਾਉਣਗੇ।
ਇਹਨ੍ਹਾਂ ਚੋਣਾ ਵਿਚ ਪ੍ਰਧਾਨ ਦੀ ਚੋਣ ਲਈ ਸਾਇਕੋਲੋਜੀ ਵਿਭਾਗ ਦੇ ਡਾ. ਦਵਿੰਦਰ ਸਿੰਘ ਅਤੇ ਕਮਿਸਟਰੀ ਵਿਭਾਗ ਦੇ ਡਾ. ਸੁਖਪ੍ਰਿੰਤ ਸਿੰਘ ਦਰਮਿਆਨ ਮੁਕਾਬਲਾ ਹੋਵੇਗਾ ਜਦ ਕਿ ਮੀਤ ਪ੍ਰਧਾਨ ਲਈ ਬੋਟੈਨਿਲਕ ਅਤੇ ਇੰਨਵਾਇਰੋਨਮੈਟ ਵਿਭਾਗ ਦੇ ਡਾ. ਆਦਰਸ਼ ਪਾਲ ਵਿਜ ਅਤੇ ਫੀਜੀਕਸ ਵਿਭਾਗ ਦੇ ਡਾ. ਨਰੇਸ਼ ਪਾਲ ਸਿੰਘ ਸੈਣੀ ਮੁਕਾਬਲਾ ਕਰਨਗੇ। ਸਕੱਤਰ ਦੇ ਅਹੱਦੇ ਲਈ ਯੂਨੀਵਰਸਿਟੀ ਸਕੂਲ ਆਫ ਫਾਇਨੈਸ਼ਿਅਲ ਸਟਡਿਗ਼ ਦੇ
ਡਾ. ਬਲਵਿੰਦਰ ਸਿੰਘ ਅਤੇ ਡਾ. ਲਖਵਿੰਦਰ ਸਿੰਘ `ਚ ਮੁਕਾਬਲਾ ਹੋਵੇਗਾ। ਇਸੇ ਤਰ੍ਹਾਂ ਜੁਆਇੰਟ ਸਕੱਤਰ ਲਈ ਫੀਜੀਕਲ ਐਜੂਕੇਸ਼ਨ ਵਿਭਾਗ ਦੇ ਡਾ. ਅਮਨਦੀਪ ਸਿੰਘ ਅਤੇ ਫਿਜਿਕਸ ਵਿਭਾਗ ਦੇ ਡਾ. ਅਨੁਪਿੰਦਰ ਸਿੰਘ ਅਤੇ ਖਜਾਨਚੀ ਦੇ ਅਹੁੱਦੇ ਲਈ ਮੋਲੀਕੁਲਰ ਬਾਈਉਲੋਜੀ ਐਂਡ ਬਾਇਉਕੈਮਿਸਟਰੀ ਵਿਭਾਗ ਦੇ ਡਾ. ਗਗਨਦੀਪ ਗੈਹਲੇ ਤੇ ਗਣਿਤ ਵਿਭਾਗ ਦੇ ਡਾ. ਜਤਿੰਦਰ ਕੁਮਾਰ ਵਿਚ ਮੁਕਾਬਲਾ ਹੋਵੇਗਾ।ਐਕਸੀਪਿਊਟਿਵ ਮੈਬਰਾ ਦੀ ਚੋਣ ਵਾਸਤੇ ਡਾ. ਅਮਰਜੀਤ ਸਿੰਘ ਸੋਡਨ, ਬੋਟੈਨਿਕਲ ਐਂਡ ਇੰਨਵਾਇਰੋਨਮੈਟ ਸਾਇੰਸ ਵਿਭਾਗ, ਡਾ. ਬਲਬੀਰ ਸਿੰਘ, ਫਾਰਮਾਸਿਉਟੀਕਲ ਸਾਇੰਸ ਵਿਭਾਗ, ਡਾ. ਬਲਜਿੰਦਰ ਸਿੰਘ ਬੱਲ, ਫੀਜੀਕਸ ਵਿਭਾਗ, ਡਾ. ਗੁਰਸ਼ਮਿੰਦਰ ਸਿੰਘ ਬਾਜਵਾ, ਸਕੂਲ ਆਫ ਸੋਸ਼ਨ ਸਾਇੰਸ, ਡਾ. ਕੁਲਜੀਤ ਕੋਰ ਲਾਅ ਵਿਭਾਗ
ਡਾ. ਮਨਿੰਦਰਪਾਲ ਸਿੰਘ ਦੁਲਕਾ, ਸਿਵਿਲ ਇੰਜੀ. ਵਿਭਾਗ, ਯੂ. ਆਈ.ਟੀ, ਡਾ. ਪਰਬਸਿਮਰਨ ਸਿੰਘ, ਕੰਪਿਊਟਰ ਇੰਜੀ ਐਡ. ਟੈਕਨਾਲੋਜੀ ਵਿਭਾਗ, ਡਾ. ਰਵਿੰਦਰ ਕੁਮਾਰ. ਇਲੈਕਟ੍ਰੋਨਿਕ ਟੈਕਨਾਲੋਜੀ ਡਾ. ਰੀਸ਼ੀ ਰਾਜ ਸ਼ਰਮਾ, ਮੈਨੇਜਮੈਟ ਵਿਭਾਗ, ਰਿਜਨਲ ਕੈਪਸ, ਗੁਰਦਾਪੁਰ, ਡਾ. ਸੁਖਦੇਵ ਸਿੰਘ, ਫੀਜੀਕਲ ਐਜੂਕੇਸ਼ਨ ਵਿਭਾਗ, ਡਾ. ਸੁਖਜੀਤ ਸਿੰਘ ਵਿਭਾਗ, ਮਕੈਨਿਲਕ ਇੰਜੀ ਵਿਭਾਗ, ਯੂ.ਟੀ.ਆਈ, ਡਾ. ਵਰਿੰਦਰ ਕੋਰ, ਕਮਿਸਟਰੀ ਵਿਭਾਗ ਮੈਦਾਨ ਵਿੱਚ ਹਨ।
Punjab Post Daily Online Newspaper & Print Media