ਭੀਖੀ/ਮਾਨਸਾ, ਦਸਬੰਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਦੇਰ ਸ਼ਾਮ ਮਾਨਸਾ ਬੱਸ ਸਟੈਂਡ ਕੋਲ ਸਥਿਤ ਇੱਕ ਪੈਟਰੋਲ ਪੰਪ ਨੇੜੇ ਇੱਕ ਨੌਜਵਾਨ ਵਲੋਂ ਫਾਇਰਿੰਗ ਕੀਤੀ ਗਈ।ਇਸ ਫਾਇਰਿੰਗ ਵਿੱਚ ਗੁਰਦਰਸ਼ਨ ਉਰਫ ਰਾਜੂ ਘਰਾਂਗਣਾ ਨਾਮ ਦਾ ਨੌਜਵਾਨ ਚਾਰ ਗੋਲੀਆਂ ਲੱੱਗ ਜਾਣ ਕਾਰਣ ਜ਼ਖਮੀਂ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ, ਪਰ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ, ਜਦੋਂ ਕਿ ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਅਨੁਸਾਰ ਜ਼ਿਲੇ ਦੇ ਨੌਜਵਾਨਾਂ ਦਰਮਿਆਨ ਆਪਸੀ ਰੰਜਿਸ਼ ਦੇ ਚੱਲਦਿਆਂ ਦੇਰ ਸ਼ਾਮ ਬੱਸ ਸਟੈਂਡ ਨਜਦੀਕ ਸਥਿਤ ਪੈਟਰੋਲ ਪੰਪ ਨੇੜੇ ਕੁੱਝ ਨੌਜਵਾਨਾਂ ਨੇ ਗੁਰਦਰਸ਼ਨ ਉਰਫ ਰਾਜੂ ਘਰਾਂਗਣਾ ਨਾਮਕ ਨੌਜਵਾਨ `ਤੇ ਫਾਇਰਿੰਗ ਕਰ ਦਿੱਤੀ। ਲੱਤਾਂ, ਬਾਹਾਂ ਅਤੇ ਢੂਹੀਂ ਵਿੱਚ ਵੱਜੀਆਂ ਚਾਰ ਗੋਲੀਆਂ ਨਾਲ ਗੁਰਦਰਸ਼ਨ ਉਰਫ ਰਾਜੂ ਘਰਾਂਗਣਾ ਬੁਰੀ ਤਰ੍ਹਾਂ ਜਖਮੀ ਹੋ ਗਿਆ। ਜਾਂਚ ਅਧਿਕਾਰੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਗੁਰਦਰਸ਼ਨ ਉਰਫ ਰਾਜੂ ਘਰਾਂਗਣਾ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਬਾਹਰਲੇ ਹਸਪਤਾਲ ਰੈਫਰ ਕੀਤਾ ਗਿਆ ਹੈ ਅਤੇ ਆਰੋਪੀਆਂ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media