Tuesday, July 21, 2026

ਮਾਨਸਾ ਜਿਲ੍ਹੇ ਤੋਂ ਅਕਾਲੀ ਦਲ (ਅ) ਦਾ 30ਵਾਂ ਜੱਥਾ ਰਵਾਨਾ

ਮੁਸਲਿਮ ਭਾਈਚਾਰੇ ਨੇ ਵੱਡੀ ਗਿਣਤੀ `ਚ ਕੀਤੀ  ਸ਼ਿਰਕਤ

PPN0312201803ਭੀਖੀ/ਮਾਨਸਾ, ਦਸਬੰਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ,  ਜਿਲਾ ਪ੍ਰਧਾਨ ਕਿਸਾਨ ਵਿੰਗ ਜੁਗਿੰਦਰ ਸਿੰਘ ਬੋਹਾ, ਹੈਡ ਗ੍ਰੰਥੀ ਬਾਬਾ ਨਾਜ਼ਰ ਸਿੰਘ ਅਤਲਾ ਕਲਾਂ ਭੂਰਾ ਖਾਂ ਪ੍ਰਧਾਨ ਅਤੇ ਜਿਲਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਦੀ ਅਗਵਾਈ `ਚ ਗੁਰਦੁਆਰਾ ਸਾਹਿਬ ਸੰਤ ਬਾਬਾ ਅਤਰ ਸਿੰਘ ਅਤੇ ਸੰਤ ਬਾਬਾ ਲੱਖਾ ਸਿੰਘ ਅਤਲਾ ਕਲਾਂ ਤੋਂ 30ਵਾ ਜਥਾ ਰਵਾਨਾ ਹੋਇਆ। ਉਨ੍ਹਾਂ ਨੂੰ ਪਿੰਡ ਢੈਪਈ ਤੋਂ ਮੁਸਲਿਮ ਭਾਈਚਾਰੇ ਦੇ ਆਗੂਆਂ ਨੇ ਵੀ ਮੋਰਚੇ ਨੂੰ ਸਮਰਥਨ ਦਿੱਤਾ।ਇਸ ਸਮੇਂ ਰਜਿੰਦਰ ਸਿੰਘ ਜਵਾਹਰਕੇ ਮੈਂਬਰ ਵਰਕਿੰਗ ਕਮੇਟੀ, ਮਨਜੀਤ ਸਿੰਘ ਢੈਪਈ ਪ੍ਰਧਾਨ ਸਰਕਲ ਭੀਖੀ, ਅਕਬਰ ਖ਼ਾਨ, ਬੂਟਾ ਖਾਨ, ਰਾਜੂ ਖਾਨ, ਬਿੱਲੂ, ਮੱਖਣ ਖ਼ਾਨ, ਬਸ਼ੀਰ ਖਾਨ, ਦਰਸ਼ਨ ਖਾਨ, ਨਿੱਕਾ ਖਾਨ,  ਜਗਤਾਰ ਸਿੰਘ ਜਵਾਹਰਕੇ, ਸੁਖਰਾਜ ਸਿੰਘ ਅਤਲਾ, ਲਵਪ੍ਰੀਤ ਸਿੰਘ ਅਕਲੀਆ ਪ੍ਰਧਾਨ ਯੂਥ ਵਿੰਗ ਸਰਕਲ ਜੋਗਾ, ਗਮਦੂਰ ਸਿੰਘ ਗੁੜਥੜੀ, ਬਲਵੰਤ ਸਿੰਘ ਕੋਟੜਾ, ਹਾਕਮ ਸਿੰਘ ਪ੍ਰਧਾਨ ਅਤਲਾ ਕਲਾਂ, ਮਹਿੰਦਰ ਸਿੰਘ ਬੁਰਜ ਹਰੀ ਪ੍ਰਧਾਨ ਸਰਕਲ ਖਿਆਲਾ, ਦਰਸਨ ਸਿੰਘ ਮੱਲ ਸਿੰਘ ਵਾਲਾ, ਸੁਖਦੇਵ ਸਿੰਘ, ਮਹਿੰਦਰ ਸਿੰਘ ਅਕਲੀਆ, ਹਰਜਿੰਦਰ ਸਿੰਘ ਮਾਖਾ, ਡਾਕਟਰ ਮੱਖਣ ਸਿੰਘ ਅਤਲਾ, ਬਸੀਰਾ ਬੇਗਮ, ਸ਼ਰਮਾ ਬੇਗਮ, ਕਾਰੋ ਬੇਗਮ ਅਤੇ ਸੁਖਜੀਤ ਕੌਰ ਅਤਲਾ ਆਦਿ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply