ਅੰਮ੍ਰਿਤਸਰ, 3 ਦਸੰਬਰ (ਪੰਜਾਬ ਪੋਸਟ- ਪ੍ਰੀਤਮ ਸਿੰਘ) – ਭਾਰਤ ਚੋਣ ਕਮਿਸ਼ਨ ਅਤੇ ਮਾਨਯੋਗ ਮੁੱਖ ਚੋਣ ਅਫ਼ਸਰ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 1 ਜਨਵਰੀ 2019 ਦੇ ਆਧਾਰ `ਤੇ ਵੋਟਰ ਸੂਚੀਆਂ ਦੀ ਵਿਸ਼ੇਸ਼ ਸਰਸਰੀ ਸੁਧਾਈ ਸਬੰਧੀ ਫੀਲਡ ਸਟਾਫ਼ ਵਲੋਂ ਕੀਤੇ ਗਏ ਕੰਮ ਦਾ ਜਾਇਜਜ਼ਾ ਲੈਣ ਸਬੰਧੀ ਜ਼ਿਲ੍ਹਾ ਪੱਧਰ `ਤੇ ਰਾਜਸੀ ਪਾਰਟੀਆਂ ਦੇ ਪ੍ਰਧਾਨਾ/ਸਕੱਤਰਾਂ ਨਾਲ ਮੀਟਿੰਗ ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਜ਼ਿਲ੍ਹੇ ਦੀਆ ਸਮੁੱਚੀਆਂ ਰਾਜਸੀ ਪਾਰਟੀਆਂ ਨੂੰ ਯੋਗਤਾ ਮਿਤੀ 1 ਜਨਵਰੀ 2019 ਦੇ ਆਧਾਰ `ਤੇ ਪ੍ਰਾਪਤ ਹੋਏ ਦਾਅਵੇ, ਇਤਰਾਜਾਂ ਸਬੰਧੀ ਤਿਆਰ ਕੀਤੇ ਗਏ ਡਾਟੇ ਦੀਆਂ ਕਾਪੀਆਂ ਅਤੇ ਫਾਰਮ ਨੰਬਰ 9,10,11 ਅਤੇ 11 ਏ ਵਿਚ ਡਾਟਾ ਸਪਲਾਈ ਕੀਤਾ ਗਿਆ।
ਜ਼ਿਲ੍ਹਾ ਮਾਲ ਅਫ਼ਸਰ ਅੰਮ੍ਰਿਤਸਰ ਵਲੋਂ ਸਮੂਹ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਗਈ ਕਿ ਬੂਥ ਲੈਵਲ ਅਫ਼ਸਰਾਂ ਅਤੇ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਵਲੋਂ ਮਈ-ਜੂਨ 2018 ਦੌਰਾਨ ਕੀਤੇ ਗਏ ਡੋਰ-ਟੂ-ਡੋਰ ਸਰਵੇ ਅਤੇ ਵਿਸ਼ੇਸ਼ ਸਰਸਰੀ ਸੁਧਾਈ ਵਿਚ ਕੀਤੇ ਗਏ ਕੰਮ ਵਿਚ ਜੇਕਰ ਕੋਈ ਦਾਅਵਾ/ਇਤਰਾਜ ਜਾਂ ਕੋਈ ਮੁਸ਼ਕਿਲ ਪੇਸ਼ ਆਈ ਹੈ ਤਾਂ ਉਹ ਜ਼ਿਲ੍ਹਾ ਚੋਣ ਦਫ਼ਤਰ, ਅੰਮ੍ਰਿਤਸਰ ਅਤੇ ਸਬੰਧਿਤ ਚੋਣਕਾਰ ਰਜਿਸਟਰੇਸ਼ਨ ਅਫ਼ਸਰਾਂ ਦੇ ਅਫ਼ਤਰ ਵਿਖੇ ਜਾਂ ਭਾਰਤ ਚੋਣ ਕਮਿਸ਼ਨ ਵਲੋਂ ਚਲਾਏ ਜਾ ਰਹੇ (ਐਨ.ਵੀ.ਐਸ.ਪੀ. ’ਤੇ ਆਨ-ਲਾਈਨ ਜਮਾਂ੍ਹ ਕਰਵਾ ਸਕਦੇ ਹਨ।ਸਮੂਹ ਰਾਜਸੀ ਪਾਰਟੀਆਂ ਤੋਂ ਵੋਟਰ ਸੂਚੀਆਂ, ਪੋਲਿੰਗ ਸਟੇਸ਼ਨਾਂ ਸਬੰਧੀ ਸੁਝਾਅ ਵੀ ਮੰਗੇ ਗਏ ਹਨ ਅਤੇ ਇਸ ਸਬੰਧੀ ਦੋਬਾਰਾ ਮਿਤੀ 10 ਦਸੰਬਰ 2018 ਨੂੰ ਸਮੂਹ ਰਾਜਸੀ ਪਾਰਟੀਆਂ ਨਾਲ ਮੀਟਿੰਗ ਕੀਤੀ ਜਾਵੇਗੀ।
ਇਸ ਮੌਕੇੇ ਰਾਕੇਸ਼ ਕੁਮਾਰ ਤਹਿਸੀਲਦਾਰ ਚੋਣਾਂ, ਰਜਿੰਦਰ ਸਿੰਘ ਕਾਨੂੰਨਗੋ ਚੋਣਾਂ, ਰਮਨ ਤਲਵਾਰ ਕਾਂਗਰਸ ਸ਼ਹਿਰੀ, ਸ:ਹਰਗੁਰਿੰਦਰਪਾਲ ਸਿੰਘ ਕਾਂਗਰਸ ਦਿਹਾਤੀ, ਜੁਗਿੰਦਰ ਕੁਮਾਰ ਭਾਰਤੀ ਜਨਤਾ ਪਾਰਟੀ, ਦਵਿੰਦਰ ਕੁਮਾਰ ਬਹੁਜਨ ਸਮਾਜ ਪਾਰਟੀ ਦੇ ਨੁਮਾਇੰਦਿਆਂ ਨੇ ਭਾਗ ਗਿਆ। ਰਾਕੇਸ਼ ਕੁਮਾਰ ਤਹਿਸੀਲਦਾਰ ਚੋਣਾਂ ਨਜ਼ਰ ਆ ਰਹੇ ਹਨ।
Punjab Post Daily Online Newspaper & Print Media