ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸਥਾਨਕ ਅਭਿਵਿਅਕਤੀ ਫਾਊਂਡੇਸ਼ਨ ਵੱਲੋਂ ਵਾਈ.ਆਰ.ਜੀ ਕੇਅਰ ਦੇ ਸਹਿਯੋਗ ਨਾਲ ਵੇਰਕਾ
ਵਿਖੇ ਏਡਜ਼ ਜਾਗਰੂਕਤਾ ਕੈਂਪ ਲਗਾਇਆ ਗਿਆ।ਕੈਂਪ ਦੌਰਾਨ ਫਾਊਂਡੇਸ਼ਨ ਦੀ ਅੰਮ੍ਰਿਤਸਰ ਤੋਂ ਪ੍ਰੋਜੈਕਟ ਮੈਨੇਜਰ ਮੋਨਿਕਾ ਸ਼ਰਮਾ ਅਤੇ ਵਾਈ.ਆਰ.ਜੀ ਕੇਅਰ ਦੇ ਮੈਨੇਜਰ ਮਿ: ਕਲਦੀਪ ਨੇ ਐਚ.ਆਈ.ਵੀ ਏਡਜ਼ ਦੇ ਲੱਛਣਾਂ ਤੇ ਉਪਾਵਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਅਤੇ ਟੀਮ ਮੈਂਬਰਾਂ ਨੇ ਪੈਂਫਲੇਟ ਵੰਡੇ।ਕੈਂਪ ਵਿੱਚ ਓ.ਐਸ.ਟੀ ਦਵਾਈ, ਕਾਲੇ ਪੀਲੀਏ ਅਤੇ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਵੀ ਦੱਸਿਆ ਗਿਆ।ਇਸ ਮੌਕੇ ਸਿਮਰਨਜੀਤ ਸਿੰਘ, ਭੁਪਿੰਦਰ ਸਿੰਘ, ਕਮਲਪ੍ਰੀਤ, ਹਰਪ੍ਰੀਤ ਸਿੰਘ, ਰਮਨਦੀਪ ਸਿੰਘ, ਫਹੀਮ ਅਤੇ ਮਾਨਵ ਆਦਿ ਤੋਂ ਇਲਾਵਾ ਔਰਤਾਂ, ਮਰਦ, ਬਜ਼ਰਗ ਅਤੇ ਨੌਜਵਾਨ ਮੌਜੂਦ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media