Friday, November 22, 2024

ਅਮਨਦੀਪ ਗਰੁੱਪ ਵਲੋਂ ਕਵਾਲਿਟੀ ਸੁਧਾਰ ਬਾਰੇ ਵਰਕਸ਼ਾਪ

ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਅਮਨਦੀਪ ਗਰੁੱਪ ਵਲੋਂ ਬੀਤੇ ਦਿਨੀਂ ਕਵਾਲਿਟੀ ਬਾਰੇ ਇਕ ਦਿਨ ਦੀ ਵਿਸ਼ੇਸ਼ ਵਰਕਸ਼ਾਪ ਦਾ PUNJ0812201805ਆਯੋਜਨ ਕੀਤਾ ਗਿਆ।ਜਿਸ ਵਿੱਚ ਕਵਾਲਿਟੀ ਦੇ ਅਰਥ, ਹਸਪਤਾਲ ‘ਚ ਕਵਾਲਿਟੀ ਦੀ ਜਰੂਰਤ ਤੇ ਇਸ ਦੀ ਸ਼ੁਰੂਆਤ, ਹਸਪਤਾਲ ‘ਚ ਕਵਾਲਿਟੀ ਲਾਭ, ਕਵਾਲਿਟੀ ‘ਚ ਲਗਾਤਾਰ ਸੁਧਾਰ ਦੀਆਂ ਤਕਨੀਕਾਂ, ਕਵਾਲਿਟੀ ਟੂਲਜ਼, ਡਾਟਾ ਦੇ ਸਵੈ-ਮੁਲਾਂਕਣ ਆਦਿ ਵਿਸ਼ਿਆਂ ‘ਤੇ ਕਵਾਲਿਟੀ ਮੈਨੇਜਰ ਤੇ ਮੁਖੀ ਐਨਸਥੀਸਿਆ ਵਿਭਾਗ ਡਾ. ਰਵੀ ਕਾਂਤ ਸ਼ਰਮਾ ਅਤੇ ਸੀਨੀਅਰ ਮੈਨੇਜਰ ਆਪਰੇਸ਼ਨ ਅਰਜੁਨ ਮਹਿਰਾ ਨੇ ਚਾਨਣਾ ਪਾਇਆ।
ਅਮਨਦੀਪ ਗਰੁੱਪ ਆਫ਼ ਹਾਸਪੀਟਲਜ਼ ਦੇ ਐਮ.ਡੀ-ਕਮ-ਸੀਈਓ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਉਨਾਂ ਦੀ ਹਮੇਸ਼ਾਂ ਕੋਸ਼ਿਸ਼ ਰਹਿੰਦੀ ਹੈ ਕਿ ਕਵਾਲਿਟੀ ਸੇਵਾਵਾਂ ਮੁਹੱਈਆ ਕੀਤੀਆਂ ਜਾਣ।ਇਸੇ ਮਕਸਦ ਲਈ ਇਸ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜੋਕਿ ਯਕੀਨੀ ਤੌਰ ‘ਤੇ ਅਮਨਦੀਪ ਗਰੁੱਪ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕਾਰਗੁਜ਼ਾਰੀ ‘ਚ ਬਹੁਤ ਵੱਡਾ ਬਦਲਾਅ ਲਿਆਵੇਗ ਅਤੇ ਮਰੀਜ਼ਾਂ ਦੀ ਦੇਖਭਾਲ ‘ਚ ਵੀ ਹੋਰ ਸੁਧਾਰ ਹੋਵੇਗਾ।ਵਰਕਸ਼ਾਪ ‘ਚ ਅਮਨਦੀਪ ਗਰੁੱਪ ਦੇ ਸਮੂਹ ਹਸਪਤਾਲਾਂ, ਓ.ਪੀ.ਡੀ ਕਲੀਨਿਕਾਂ, ਨਰਸਿੰਗ ਕਾਲਜ ਦੇ ਵਿਭਾਗਾਂ ਤੋਂ 75 ਦੇ ਕਰੀਬ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ਡਾ. ਸ਼ਹਿਬਾਜ਼ ਸਿੰਘ, ਡਾ. ਅਨੂਪ੍ਰੀਤ ਕੌਰ, ਸਚਿਨ ਚੱਢਾ, ਦੀਪਕ ਸੈਣੀ, ਦੀਸ਼ ਕੁਮਾਰ, ਮਾਨਵ ਸੋਢੀ, ਦਲਬੀਰ ਸਿੰਘ, ਕਰਨ ਔਲਖ, ਦਵਿੰਦਰ, ਨਿਤਿਨ, ਰਵਨੀਤ, ਚੰਦਰ ਮੋਹਿਨੀ, ਕੇ.ਜੇ ਥਾਮਸ, ਅਨੀਤਾ ਸ਼ਰਮਾ, ਰਾਜਵਿੰਦਰ ਕੌਰ, ਸੰਦੀਪ ਕੌਰ, ਸੌਰਵ ਮਹਾਜਨ, ਡਾ. ਨਿਤਿਨ ਜੈਨ, ਸਭਿਆਪ੍ਰੀਤ ਸਿੰਘ, ਡਾ. ਫ਼ਤਿਹ ਸਿੰਘ, ਮਨਪ੍ਰੀਤ ਕੌਰ, ਨਵਜੋਤ ਸਿੰਘ, ਸਤਨਾਮ ਸਿੰਘ, ਮਨਜੀਤਪਾਲ, ਹਰਪ੍ਰੀਤ, ਅਨਿਲ ਸ਼ਰਮਾ, ਅਰਵੀਨਾ ਸ਼ਰਮਾ, ਦਵਿੰਦਰ ਸਿੰਘ, ਡਾ. ਵਿਕਾਸ, ਬਲਵਿੰਦਰ ਸਿੰਘ, ਜਪਨੀਤ ਸਿੰਘ, ਦੀਕਸ਼ਾ, ਸਰਬਜੀਤ, ਬਲਜੀਤ ਕੌਰ, ਡਾ. ਸਿਮਰਨ ਕੌਰ ਆਦਿ ਨੇ ਵੀ ਸ਼ਮੂਲੀਅਤ ਕੀਤੀ।  

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply