ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਰਾਣੀ ਝਾਂਸੀ ਸੋਸ਼ਲ ਸੋਸਾਇਟੀ ਵਲੋਂ ਸਥਾਨਕ ਇਸਲਾਮਾਬਾਦ ਸਥਿਤ ਰਾਣੀ ਝਾਂਸੀ ਹਾਲ `ਚ ਨਵੇਂ
ਸੇਸ਼ਨ ਦੀ ਸ਼ੁਰੁਆਤ ਮੌਕੇ ਹਵਨ ਯੱਗ ਕਰਵਾਇਆ ਗਿਆ।ਜਿਸ ਵਿੱਚ ਏ.ਡੀ.ਸੀ.ਪੀ ਹੈਡਕਵਾਟਰ ਗੌਰਵ ਤੂਰਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ।ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋ. ਲਕਸ਼ਮੀ ਕਾਂਤਾ ਚਾਵਲਾ ਨੇ ਦੱਸਿਆ ਕਿ ਰਾਣੀ ਝਾਂਸੀ ਸੋਸ਼ਲ ਸੋਸਾਇਟੀ ਵਲੋਂ ਬੇਟੀਆਂ ਨੂੰ ਸਵੈ ਨਿਰਭਰ ਬਣਾਉਣ ਲਈ ਮੁਫਤ ਸਿਲਾਈ ਕਢਾਈ ਅਤੇ ਕੰਪਿਊਟਰ ਸੈਂਟਰ ਚਲਾਏ ਜਾ ਰਹੇ ਹਨ। ਆਪਣੇ ਸੰਬੋਧਨ `ਚ ਏ.ਡੀ.ਸੀ.ਪੀ ਤੂਰਾ ਨੇ ਕਿਹਾ ਕਿ ਜਿਥੇ ਲੜਕੀਆਂ ਸਮਾਜ ਨੂੰ ਤਰੱਕੀ ਦੇ ਸਿਖਰ `ਤੇ ਲਿਜਾ ਰਹੀਆਂ ਹਨ, ਉਥੇ ਰਾਣੀ ਝਾਂਸੀ ਸੋਸਾਇਟੀ ਵਲੋਂ ਬੇਟੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜ ਸ਼ਲਾਘਾਯੋਗ ਉਪਰਾਲਾ ਹੈ।
ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਪਵਨ ਕੁੰਦਰਾ, ਡਾ. ਰਾਕੇਸ਼ ਸ਼ਰਮਾ, ਮਾਲਾ ਚਾਵਲਾ, ਪ੍ਰਵੀਨ ਕੁੰਦਰਾ, ਨੀਲਮ ਸ਼ਰਮਾ, ਐਡਵੋਕੇਟ ਜਸਬੀਰ ਕੌਰ, ਕਿਸ਼ੋਰ ਚੱਢਾ, ਹਜਾਰਾ ਮੱਲ, ਰਾਜੇਸ਼ ਪਾਠਕ, ਵਿਪਨ ਕੁਮਾਰ, ਸਰਬਜੀਤ ਕੌਰ, ਅੰਜੂ ਬਾਲਾ, ਹਿਨਾ ਸਰੀਨ, ਵਰਿੰਦਰ ਕੌਰ, ਸਿਮਰਨ ਕੌਰ, ਐਸ.ਐਚ.ਓ ਰਵੀ ਇੰਦਰਪਾਲ ਸਿੰਘ ਆਦਿ ਮੌਜੂਦ ਸਨ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media