Tuesday, July 15, 2025
Breaking News

ਡੀ.ਏ.ਵੀ ਕਾਲਜ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ

ਬਜਾਜ ਅਲਾਇੰਜ ਲਾਈਫ ਇੰਸ਼ੁਰੈਂਸ ਕੰਪਨੀ ਨੇ ਚੁਣੇ ਵਿਦਿਆਰਥੀ
ਅੰਮ੍ਰਿਤਸਰ, 8 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਡੀ.ਏ.ਵੀ ਕਾਲਜ ਦੇ ਪਲੇਸਮੈਂਟਸ ਤੇ ਟ੍ਰੇਨਿੰਗ ਸੈਲ ਦੀਆਂ ਕੋਸ਼ਿਸ਼ਾਂ ਸਦਕਾ ਬਜਾਜ ਅਲਾਇੰਜ PUNJ0812201814ਲਾਈਫ ਇੰਸ਼ੁਰੈਂਸ ਕੰਪਨੀ ਵਲੋਂ ਪਲੇਸਮੈਂਟ ਪ੍ਰੋਗਰਾਮ ਕਰਵਾਇਆ ਗਿਆ।ਜਿਸ ਦੌਰਾਨ ਦੇਸ਼ ਦੀ ਨਾਮੀ ਕੰਪਨੀ ਬਜਾਜ ਅਲਾਇੰਜ ਦੇ ਸੀਨੀਅਰ ਪਾਰਟਨਰ ਸੇਲਜ਼ ਰਾਜਿੰਦਰ ਸੇਠ, ਯਸ਼ ਏਜੰਸੀ ਡਿਵੈਲਪਮੈਂਟ ਪਾਰਟਨਰ ਤੇ ਇੰਸ਼ੁਰੈਂਸ ਕੰਸਲਟੈਂਟ ਅਜੇ ਭਗਤ ਅਤੇ ਕਵਿਤਾ ਵਲੋਂ ਕਾਲਜ ਦੀਆਂ ਵੱਖ-ਵੱਖ ਸਟਰੀਮਾਂ ਦੇ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ।
ਕਾਲਜ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਨੇ ਕੈਂਪਸ ਪਲੇਸਮੈਂਟ ਤੇ ਟ੍ਰੇਨਿੰਗ ਸੇਲਜ਼ ਦੇ ਇੰਚਾਰਜ਼ ਤੇ ਕੰਪਿਊਟਰ ਸਾਇੰਸ ਵਿਭਾਗ ਦੇ ਮੁਖੀ ਪ੍ਰੋ. ਵਿਕਰਮ ਸ਼ਰਮਾ ਨੂੰ ਉਨ੍ਹਾਂ ਦੀਆਂ ਦੇ ਕੋਸ਼ਿਸ਼ਾਂ ਲਈ ਵਧਾਈ ਦਿੱਤੀ ਅਤੇ ਪਲੇਸਮੈਂਟ ਡਰਾਈਵ `ਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਨੌਜਵਾਨਾਂ ਨੂੰ ਹੋਰ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ।ਕਾਲਜ ਵਲੋਂ ਕੰਪਨੀ ਦੇ ਅਧਿਕਾਰੀਆਂ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕੀਤੇ ਗਏ।ਇਸ ਮੌਕੇ ਪ੍ਰੋ. ਕਮਲ ਕਿਸ਼ੋਰ, ਪ੍ਰੋ. ਸਾਨਿਆ ਸਰੀਨ, ਪ੍ਰੋ. ਨਵਨੀਤ, ਪ੍ਰੋ. ਵਿਸ਼ਾਲ ਗੁਪਤਾ ਵੀ ਮੌਜੂਦ ਰਹੇ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply