ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ ਬਿਊਰੋ) –
ਪੰਜਾਬ ਵਿਧਾਨ ਸਭਾ `ਚ ਕਰਤਾਰਪੁਰ ਸਾਹਿਬ ਦੀ ਜਮੀਨ ਪਾਕਿਸਤਾਨ ਨਾਲ ਵਟਾਉਣ ਦਾ ਪਤਾ ਪਾਸ- ਕਾਰਵਾਈ ਲਈ ਕੇਂਦਰ ਸਰਕਾਰ ਨੂੰ ਭੇਜਿਆ।
ਪੰਜਾਬ ਵਿਧਾਨ ਸਭਾ ਦਾ ਇਜਲਾਸ ਮੁਲਤਵੀ- ਚਾਰ ਬਿਲ ਕੀਤੇ ਗਏ ਪਾਸ।
ਪੰਚਾਇਤੀ ਰਾਜ ਅਤੇ ਲੋਕਲ ਸ਼ਹਿਰੀ ਸੰਸਥਾਵਾਂ `ਚ ਅੋਰਤਾਂ ਨੂੰ 50 ਫੀਸਦ ਰਿਜ਼ਰਵੇਸ਼ਨ ਦਾ ਮਤਾ ਵਿਧਾਨ ਸਭਾ `ਚ ਪਾਸ।
ਵਿਧਾਨ ਸਭਾ ਅਤੇ ਲੋਕ ਸਭਾ `ਚ ਔਰਤਾਂ ਨੂੰ ਇੱਕ ਤਿਹਾਈ ਰਖਾਵਾਂਕਰਨ ਦੇਣ ਦਾ ਮਤਾ ਪਾਸ ਕਰ ਕੇ ਕੇਂਦਰ ਨੂੰ ਭੇਜਿਆ।
ਇੱਕ ਦਿਨ ਦਾ ਇਜ਼ਲਾਸ ਰੱਖਣ ਦੇ ਫੈਸਲੇ ਨੂੰ ਸੁਖਬੀਰ ਬਾਦਲ ਨੇ ਦੱਸਿਆ ਲੋਕਤੰਤਰ ਦੀ ਹੱਤਿਆ।
ਕਾਂਗਰਸੀ ਵਿਧਾਇਕ ਰਾਜਾ ਵੜਿੰਗ ਦਾ ਬਿਆਨ- ਘੱਟੋ ਘੱਟ 15 ਦਿਨ ਦਾ ਹੋਵੇ ਇਜ਼ਲਾਸ।
ਅਕਾਲੀ ਦਲ ਨੇ ਕਮਲਨਾਥ ਨੂੰ ਮੱਧ ਪ੍ਰਦੇਸ਼ ਦਾ ਮੁੱਖ ਮੰਤਰੀ ਬਣਾਉਣ ਦਾ ਮੁੱਦਾ ਵਿਧਾਨ ਸਭਾ `ਚ ਚੁੱਕਿਆ- ਕਿਹਾ ਸਿੱਖਾਂ ਦੇ ਕਾਤਲਾਂ ਦੀ ਹਮਾਇਤੀ ਹੈ ਕਾਂਗਰਸ।
ਕੈਪਟਨ ਅਮਰਿੰਦਰ ਸਿੰਘ ਨੇ ਪ੍ਰਕਾਸ਼ ਸਿੰਘ ਬਾਦਲ ਨਾਲ ਕਮਲਨਾਥ ਦੀਆਂ ਤਸਵੀਰਾਂ ਕੀਤੀਆਂ ਜਾਰੀ- ਕਿਹਾ ਕਮਲਨਾਥ `ਤੇ ਬੇਵਜ਼ਾ ਹੋ ਰਹੀ ਹੈ ਸਿਆਸਤ।
ਅਕਾਲੀ ਆਗੂ ਦਿਆਲ ਸਿੰਘ ਕੋਲਿਆਂਵਾਲੀ ਨੇ ਮੋਹਾਲੀ ਅਦਾਲਤ `ਚ ਕੀਤਾ ਸਰੈਂਡਰ- 20 ਦਸੰਬਰ ਤੱਕ ਭੇਜੇ ਜੁਡੀਸ਼ੀਅਲ ਹਿਰਾਸਤ `ਚ ।
ਟਕਸਾਲੀ ਆਗੂ 16 ਦਸੰਬਰ ਨੂੰ ਕਰਨਗੇ ਨਵੇਂ ਅਕਾਲੀ ਦਲ ਦਾ ਐਲਾਨ, ਬਾਦਲਾਂ `ਤੇ ਲਾਏ ਨਿਸ਼ਾਨੇ।
ਖੁਦਮੁਖਤਿਆਰ ਸੰਸਥਾ ਹੋਵੇਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ- ਸੇਵਾ ਸਿੰਘ ਸ਼ੇਖਵਾਂ।
ਬੇਅਦਬੀ ਮਾਮਲੇ ਦੀ ਸੁਣਵਾਈ- ਸੀ.ਬੀ.ਆਈ ਤੇ ਜਾਂਚ ਅਧਿਕਾਰੀ ਹੋਏ ਪੇਸ਼, ਹਾਈਕੋਰਟ ਨੇ ਸੀ.ਬੀ.ਆਈ ਨੂੰ ਕੇਸ ਡਾਇਰੀ ਪੇਸ਼ ਕਰਨ ਦੇ ਦਿੱਤੇ ਆਦੇਸ਼।
ਦਾਣਾ ਮੰਡੀ `ਚ ਹੁਣ ਨਹੀਂ ਹੋ ਸਕੇਗਾ ਧਾਰਮਿਕ ਜਾਂ ਸਮਾਜਿਕ ਪ੍ਰੋਗਰਾਮ- ਜਿਲਾ ਪ੍ਰਸਾਸ਼ਨ ਨੇ ਲਾਈ ਪਾਬੰਦੀ।
ਮਨਜੀਤ ਸਿੰਘ ਜੀ.ਕੇ ਨੂੰ ਸੈਸ਼ਨ ਕੋਰਟ ਵਲੋਂ ਰਾਹਤ- ਕੇਸ ਦਰਜ ਕਰਨ ਦੇ ਅਦਾਲਤੀ ਆਦੇਸ਼ `ਤੇ ਲਾਈ ਰੋਕ।
ਡਾਇਰੈਕਟਰ ਗੁਰਦੁਆਰਾ ਇਲੈਕਸ਼ਨ ਨੂੰ ਮਿਲੇ ਆਪ ਵਿਧਾਇਕ ਜਰਨੈਲ ਸਿੰਘ, ਦਿੱਲੀ ਕਮੇਟੀ ਵਲੋਂ ਗੋਲਕ ਦੀ ਹੋ ਰਹੀ ਦੁਰਵਰਤੋਂ ਦੀ ਮੰਗੀ ਜਾਂਚ।
ਕੈਬਨਿਟ ਮੰਤਰੀ ਨਵਜੋਤ ਸਿੱਧੂ ਦਾ ਬਿਆਨ- ਕਰਤਾਰਪੁਰ ਲਾਂਗੇ `ਤੇ ਕਦੇ ਸਿਆਸਤ ਨਹੀਂ ਕਰਾਂਗਾ।
ਸਾਊਦੀ ਅਰਬ `ਚ ਫਸੇ 1500 ਪੰਜਾਬੀਆਂ ਦੇ ਪਰਿਵਾਰਕ ਮੈਂਬਰ ਰਾਜ ਸਭਾ ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੂੰ ਮਿਲੇ- ਮਦਦ ਕਰਨ ਦੀ ਲਗਾਈ ਗੁਹਾਰ।
ਹਿਮਾਚਲ ਪ੍ਰਦੇਸ਼ ਵਿੱਚ ਨਵੀਂ ਹਿਮਾਲੀਅਨ ਰੈਜ਼ੀਮੈਂਟ ਬਣਾਉਣ ਦਾ ਮਤਾ ਪਾਸ।
ਅਸ਼ੋਕ ਗਹਿਲੋਤ ਰਾਜਸਥਾਨ ਦੇ ਮੁੱਖ ਮੰਤਰੀ ਅਤੇ ਸਚਿਨ ਪਾਇਲਟ ਹੋਣਗੇ ਉਪ ਮੁੱਖ ਮੰਤਰੀ।
ਛੱਤੀਸਗੜ, ਮੱਧ ਪ੍ਰਦੇਸ਼ ਤੇ ਰਾਜਸਥਾਨ ਦੇ ਤਿੰਨੋ ਕਾਂਗਰਸੀ ਮੁੱਖ ਮੰਤਰੀ 17 ਦਸੰਬਰ ਨੂੰ ਚੁੱਕਣਗੇ ਅਹੁੱਦੇ ਦੀ ਸਹੁੰ।
ਅਕਾਲੀ ਦਲ (ਬ) ਨੇ ਅਖੰਡ ਪਾਠਾਂ ਦੇ ਭੋਗ ਪਾ ਕੇ ਮਨਾਇਆ ਅਕਾਲੀ ਦਲ ਦਾ 98ਵਾਂ ਸਥਾਪਨਾ ਦਿਵਸ- ਲੰਬੀ ਹਲਕੇ ਦੇ ਸਮਾਗਮ `ਚ ਪੁੱਜੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ।
ਰਾਫੇਲ ਮਾਮਲੇ `ਚ ਮੋਦੀ ਸਰਕਾਰ ਨੂੰ ਰਾਹਤ – ਸੁਪਰੀਮ ਕੋਰਟ ਵਲੋਂ ਵਿਰੋਧ `ਚ ਦਾਇਰ ਸਾਰੀਆਂ ਪਟੀਸ਼ਨਾਂ ਖਾਰਿਜ਼।
ਹਿਮਾਚਲ ਪ੍ਰਦੇਸ਼ `ਚ ਨਸ਼ਿਆਂ ਖਿਲਾਫ ਸਖਤ ਕਾਰਵਾਈ ਲਈ ਐਨ.ਡੀ.ਪੀ.ਐਸ ਐਕਟ (ਸੋਧ) ਬਿੱਲ-2018 ਪਾਸ।
ਹਰਿਆਣਾ ਸਰਕਾਰ ਨੇ 44 ਖਿਡਾਰੀਆਂ ਨੂੰ ਨੌਕਰੀਆਂ ਦੇਣ ਦਾ ਕੀਤਾ ਐਲਾਨ।
ਹਰਿਆਣਾ `ਚ ਨਗਰ ਨਿਗਮ ਚੋਣਾਂ ਦਾ ਪ੍ਰਚਾਰ ਖਤਮ- ਵੋਟਾਂ 16 ਅਤੇ ਨਤੀਜੇ 19 ਦਸੰਬਰ ਨੂੰ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ -ਆਪਣੀ ਫੌਜ `ਤੇ ਪਾਕਿਸਤਾਨ ਲਾਵੇ ਲਗਾਮ।
ਸ਼ਹੀਦੀ ਜੋੜ ਮੇਲੇ `ਤੇ ਕੋਈ ਵੀ ਪਾਰਟੀ ਸਿਆਸੀ ਕਾਨਫਰੰਸ ਨਾ ਕਰੇ- ਕੈਪਟਨ ਅਮਰਿੰਦਰ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media