ਅੰਮਿਤਸਰ, 14 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੁਨੀਵਰਸਿਟੀ ਵਲੋ ਤੀਸਰਾ ਫੁੱਲਾਂ, ਬੂਟਿਆਂ, ਅਤੇ ਰੰਗੋਲੀ ਦੀ
ਨੁਮਾਇਸ਼ 18, 19 ਤੇ 20 ਦਸੰਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਦੇ ਵਿਹੜੇ ਵਿੱਚ ਲਗਾਈ ਜਾ ਰਹੀ ਹੈ।ਇਹ ਨੁਮਾਇਸ਼ ਪੰਜਾਬੀ ਦੇ ਸਿਰਮੌਰ ਸਹਿਤਕਾਰ ਭਾਈ ਵੀਰ ਸਿੰਘ ਜੀ ਨੂੰ ਸਮਰਪਤ ਕੀਤੀ ਜਾਂਦੀ ਹੈ।ਡਾ. ਜਸਵਿੰਦਰ ਸਿੰਘ ਬਿਲਗਾ ਬਾਗਵਾਨੀ ਸਲਾਹਕਾਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੁਨੀਵਰਸਿਟੀ ਦੇ ਉਪ ਕੁਲਪਤੀ ਡਾ. ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਪਿਛਲੇ ਸਾਲ ਵੀ ਸਫਲਤਾ ਪੁਰਵਕ ਪਰਦਸ਼ਨੀ ਅਤੇ ਸ਼ੈਮੀਨਾਰ ਵੀ ਕਰਵਾਏ ਗਏ ਸਨ।ਜਿਸ ਨੂੰ ਲੋਕਾਂ ਵਲੋਂ ਖਾਸ ਕਰ ਵਿਦੀਆਰਥੀਆ ਵਲੋ ਬਹੁਤ ਹੁੰਗਾਰਾ ਮਿਲਿਆ ਸੀ।ਡਾ. ਜਸਪਾਲ ਸਿੰਘ ਸੰਧੂ ਅਨੁਸਾਰ ਇਸ ਫਲਾਵਰ ਸ਼ੋਅ ਦਾ ਮੁੱਖ ਮੰਤਵ ਆਪਣੇ ਵਾਤਾਵਰਨ ਨੂੰ ਖੁਬਸੁਰਤ ਅਤੇ ਪ੍ਰਦੁਸ਼ਣ ਮੁੱਕਤ ਰੱਖਣ ਲਈ ਜਾਣਕਾਰੀ ਪ੍ਰਦਾਨ ਕਰਨਾ ਹੈ।
ਇਸ ਫਲਾਵਰ ਸ਼ੋਅ ਲਈ ਬੁਟਿਆਂ ਅਤੇ ਰਗੋਲੀ ਦੀਆਂ ਐਂਟਰੀਆਂ 18 ਦਸੰਬਰ ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋ ਸ਼ਾਮ 4 ਵਜੇ ਤੱਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਲਈਆਂ ਜਾਣਗੀਆਂ।ਫਲਾਵਰ ਸ਼ੋਅ ਦਾ ਉਦਘਾਟਨ 19 ਦਸੰਬਰ ਬੁੱਧਵਾਰ ਦੁਪਿਹਰ 1 ਵੱਜੇ ਹੋਵੇਗਾ।ਫੱਲਾਵਰ ਸ਼ੋਅ ਦੇ ਤੀਸਰੇ ਦਿਨ 20 ਦਸਬੰਰ ਵੀਰਵਾਰ ਨੂੰ ਸਵੇਰੇ 10 ਵਜੇ ਤੋਂ 11:30 ਵਜੇ ਤੱਕ ਸੈਮੀਨਾਰ ਹੋਵੇਗਾ ਅਤੇ ਮੁਕਾਬਲੇ ਦੇ ਜੇਤੂਆਂ ਨੂੰ 11:30 ਇਨਾਮ ਵੰਡੇ ਜਾਣਗੇ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media