ਅੰਮਿਤਸਰ, 14 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੁ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ
(ਅੇਚ.ਆਰ.ਡੀ.ਸੀ) ਵਿਖੇ ਵਿੰਟਰ ਸਕੂਲ ਇਨ ਸੋਸ਼ਲ ਸਾਇੰਸਜ਼ (ਆਈ.ਡੀ)” ਦਾ ਉਦਘਾਟਨ ਕੀਤਾ ਗਿਆ।
ਪੰਜਾਬ ਯੂਨੀਵਰਸਿਟੀ ਚੰਡੀਗੜ ਤੋ ਹਿਸਟਰੀ ਵਿਭਾਗ ਦੇ ਪ੍ਰੋ. ਕਮਲੇਸ਼ ਮੋਹਨ ਨੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਸਮਕਾਲੀ ਸੰਸਾਰ ਵਿੱਚ ਸੋਸ਼ਲ ਸਾਇੰਸਜ਼ ਦੀ ਵਧ ਰਹੀ ਮਹੱਤਤਾ ਤੋਂ ਜਾਣੂ ਕਰਵਾੳਂਦਿਆ ਦੱਸਿਆ ਕਿ ਵਿਗਿਆਨ ਅਤੇ ਤਕਨਾਲੋਜੀ ਸਾਡੇ ਜੀਵਨ `ਚ ਪ੍ਰਮੁੱਖ ਭੂਮਿਕਾ ਨਿਭਾਅ ਰਹੀ ਹੈ।ਇਸ ਵਿੱਚ ਕੋਈ ਸ਼ੱਕ ਨਹੀ ਕਿ, ਮਨੱਖਤਾ ਨੇ ਵਿਗਿਆਨ ਅਤੇ ਤਕਨਾਲੋਜੀ ਦੇ ਲਈ ਪਿਛਲੇ ਕੁੱਝ ਦਹਾਕਿਆਂ ਤੋਂ ਬੇਮਿਸਾਲ ਤਰੱਕੀ ਕੀਤੀ ਹੈ, ਪਰ ਮਨੁੱਖ ਜਾਤੀ ਸਮਾਜਿਕ ਵਿਗਿਆਨ ਦੀ ਇਸ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੀ।ਇਤਿਹਾਸ ਵਿਭਾਗ ਅਤੇ ਕੋਰਸ ਕੋਆਰਡੀਨੇਟਰ ਦੇ ਮੁਖੀ ਪ੍ਰੋ. ਅਮਨਦੀਪ ਕੌਰ ਨੇ “ਅੱਜ ਦੇ ਸੰਸਾਰ ਵਿੱਚ ਸਮਾਜਿਕ ਵਿਗਿਆਨ ਦੀ ਪ੍ਰਸੰਗ” ਬਾਰੇ ਜਾਣਕਾਰੀ ਦਿੱਤੀ।ਪਿਛਲੀ ਸਦੀ ਵਿਚ ਜੋ ਦੇਖਿਆ ਗਿਆ ਹੈ ਕਿ ਉਸ ਦਾ ਸੰਕਲਪ ਪਹਿਲਾਂ ਹੀ ਸਮਕਾਲੀ ਸੰਸਾਰ ਵਿਚ ਪੁਰਾਣਾ ਹੋ ਚੁੱਕਾ ਹੈ, ਜੋ ਅੱਜ “ਹੋਲਿਸਲ ਡਿਵੈਲਪਮੈਂਟ“ ਨਾਲ ਤਬਦੀਲ ਕੀਤਾ ਜਾ ਰਿਹਾ ਹੈ।
ਡਾਇਰੈਕਟਰ ਪ੍ਰੋਫ਼ੈਸਰ ਆਦਰਸ਼ ਪਾਲ ਵਿਜ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਸੰਖੇਪ ਰੂਪ `ਚ ਯੂਨਿਵਰਸਿਟੀ ਦੇੇ ਇਤਿਹਾਸ ਦੇ ਨਾਲ-ਨਾਲ ਕੇਂਦਰ ਬਾਰੇ ਦੱਸਿਆ।ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਉੱਚ ਸਿੱਖਿਆ ਦੇ ਖੇਤਰ ਵਿੱਚ ਪਹਿਲਾਂ ਹੀ ਇਹ ਯੂਨਿਵਰਸਿਟੀ ਆਪਣੇ ਲਈ ਇੱਕ ਵਿਸ਼ੇਸ਼ ਸਥਾਨ ਬਣਾਇਆ ਚੁੱਕੀ ਹੈ।ਇਸ ਤੋਂ ਪਹਿਲਾਂ ਪ੍ਰੋ. ਕਮਲੇਸ਼ ਮੋਹਨ ਨੂੰ ਪ੍ਰੋਫ਼ੈਸਰ ਆਦਰਸ਼ ਪਾਲ ਵਿਜ, ਪ੍ਰੋ ਅਮਨਦੀਪ ਅਤੇ ਡਾ. ਮੋਹਨ ਕੁਮਾਰ ਨੇ ਇੱਕ ਪੌਦਾ ਪੇਸ਼ ਕੀਤਾ ਤੇ ਇਸ ਉਦਘਾਟਨੀ ਸੈਸ਼ਨ ਦੀ ਕਾਰਵਾਈ ਵੀ ਕੀਤੀ।
Check Also
ਹਾਕੀ ਇੰਡੀਆ ਦੇ ਜਨਰਲ ਸਕੱਤਰ ਭੋਲਾਨਾਥ ਸਿੰਘ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ
ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਅਤੇ ਪੁਰਸ਼ …
Punjab Post Daily Online Newspaper & Print Media