ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ ਬਿਊਰੋ) – ਆਲ ਇੰਡੀਆ ਖੱਤਰੀ ਸਭਾ ਵਲੋਂ ਧਾਰਮਿਕ ਸਥਾਨ ਹਰਿਦੁਆਰ ਵਿਖੇ 15- 16 ਦਸੰਬਰ ਨੂੰ ਖੱਤਰੀ ਮਹਾਂਕੁੰਭ
ਮੇਲਾ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਪੰਜਾਬ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ, ਚੰਡੀਗੜ੍ਹ, ਦਿੱਲੀ, ਯੂ.ਪੀ, ਉਤਰਾਂਚਲ, ਆਂਧਰਾ, ਤਮਿਲਨਾਡ, ਮਦਰਾਸ, ਗੁਜਰਾਤ, ਰਾਜਸਥਾਨ, ਬੰਗਾਲ ਆਦਿ 22 ਰਾਜਾਂ ਤੋਂ ਖੱਤਰੀ ਸਭਾ ਦੇ ਮੈਂਬਰ ਅਤੇ ਕਾਰਜਕਾਰਣੀ ਮੈਂਬਰ ਪੁੱਜ ਰਹੇ ਹਨ।ਪੰਜਾਬ ਪ੍ਰਦੇਸ਼ ਖੱਤਰੀ ਸਭਾ ਦੇ ਪ੍ਰਧਾਨ ਨਰੇਸ਼ ਕੁਮਾਰ ਸਹਿਗਲ ਨੇ ਦੱਸਿਆ ਕਿ ਸਰਕਾਰਾਂ ਲੰਮੇ ਸਮੇਂ ਤੋਂ ਖੱਤਰੀਆਂ ਦੀਆਂ ਮੰਗਾਂ ਵੱਲ ਧਿਆਨ ਨਹੀ ਸੀ ਦੇ ਰਹੀਆਂ।ਇਸ ਲਈ ਹਰਿਦੁਆਰ ਵਿਖੇ ਭਾਈਚਾਰੇ ਦੀ ਬਿਹਤਰੀ ਲਈ ਵੱਡਾ ਫੈਸਲਾ ਲਿਆ ਜਾਵੇਗਾ।
ਇਸ ਮੀਟਿੰਗ ਵਿੱਚ ਡਾ. ਬੀ.ਕੇ ਕਪੂਰ, ਸੁਖਦੇਵ ਵਿਜ ਢੋਡਾ, ਅਸ਼ੋਕ ਕੁਮਾਰ ਦਿਉੜਾ, ਪ੍ਰਦੀਪ ਚੋਪੜਾ ਦੀਪਾ, ਸੰਜੀਵ ਚੋਪੜਾ, ਡਾ. ਕੁਪਲਦੀਪ ਧਾਲੀਵਾਲ, ਅਜੈ ਸੰਕਰ ਕੋਹਲੀ, ਲਲਿਤ ਮੋਹਨ ਗੁਰਦਾਸਪੁਰ, ਵਿਜੈ ਪਾਸ਼, ਚੇਤਨ ਸਹਿਗਲ ਅਤੇ ਸ਼ਸ਼ੀ ਚੋਪੜਾ, ਰਾਜਨ ਚੋਪੜਾ, ਰਿੰਕੂ ਖੋਸਲਾ ਤੋਂ ਇਲਾਵਾ ਕਈ ਹੋਰ ਮੈਂਬਰ ਹਾਜਰ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media