ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) –
8 ਜਨਵਰੀ ਨੂੰ ਸ਼ੁਰੂ ਹੋਵੇਗੀ ਹਫਤੇ `ਚ ਇਕ (ਮੰਗਲ-ਬੁਧਵਾਰ) ਚੱਲਣ ਵਾਲੀ `ਚੰਡੀਗੜ-ਹਜੂਰ ਸਾਹਿਬ (ਨੰਦੇੜ)` ਉਡਾਣ।
ਸਿਮਰਜੀਤ ਬੈਂਸ ਦੀ ਪਟੀਸ਼ਨ `ਤੇ ਹਾਈਕੋਰਟ ਵਲੋਂ ਲੁਧਿਆਣਾ ਸਿਟੀ ਸੈਂਟਰ ਘੋਟਾਲਾ ਮਾਮਲੇ `ਚ ਪੰਜਾਬ ਸਰਕਾਰ ਵਿਸ਼ੇਸ਼ ਤੇ ਅਹਿਮ- ਸੰਖੇਪ ਖਬਰਾਂਨੂੰ ਜਾਰੀ ਹੋਇਆ ਨੋਟਿਸ।
1984 ਸਿੱਖ ਕਤਲੇਆਮ – ਸੱਜਣ ਕੁਮਾਰ ਮਾਮਲੇ `ਚ ਦਿੱਲੀ ਹਾਈਕੋਰਟ ਸੋਮਵਾਰ ਨੂੰ ਸੁਣਾ ਸਕਦੀ ਹੈ ਫੈਸਲਾ ?- ਦਿੱਲੀ ਦੇ ਕੈਂਟ ਇਲਾਕੇ `ਚ ਹੋਈ ਸੀ 5 ਸਿੱਖਾਂ ਦੀ ਹੱਤਿਆ।
ਆਮ ਆਦਮੀ ਪਾਰਟੀ ਵਲੋਂ ਮਹਾਂਗਠਜੋੜ ਦਾ ਹਿੱਸਾ ਬਣਨ ਦੇ ਸੰਕੇਤ- ਕੇਜ਼ਰੀਵਾਲ ਨੇ ਕਿਹਾ ਮੋਦੀ-ਸ਼ਾਹ ਦੀ ਜੋੜੀ ਨੂੰ ਭਜਾਉਣ ਲਈ ਜੋ ਵੀ ਕਰਨਾ ਪਿਆ ਕਰਾਂਗੇ।
ਪਾਕਿਸਤਾਨ ਦੀ ਕੋਟ ਲਖਪਤ ਜੇਲ `ਚ ਕਤਲ ਕੀਤੇ ਗਏ ਸਰਬਜੀਤ ਸਿੰਘ ਦੇ ਦੋਵੇਂ ਕਾਤਲ ਸਬੂਤਾਂ ਦੀ ਘਾਟ ਕਾਰਣ ਲਾਹੌਰ ਸੈਸ਼ਨ ਕੋਰਟ ਵਲੋਂ ਰਿਹਾਅ- ਜਸੂਸੀ ਦੇ ਝੂਠੇ ਮਾਮਲੇ `ਚ ਕੀਤਾ ਸੀ ਕੈਦ।
ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਕਿਹਾ- ਵਿਦੇਸ਼ ਮੰਤਰੀ ਕੋਲ ਇਨਸਾਫ ਦੀ ਕਰਾਂਗੀ ਅਪੀਲ।
ਸੁਖਬੀਰ ਬਾਦਲ ਵਲੋਂ ਕੈਪਟਨ-ਦਾਦੂਵਾਲ ਦੀ ਮੁਲਾਕਾਤ ਦੇ ਲਾਏ ਦੋਸ਼ ਸੰਸਦੀ ਕਮੇਟੀ ਵਲੋਂ ਰੱਦ।
ਸੁਖਜਿੰਦਰ ਰੰਧਾਵਾ ਦੀ ਅਗਵਾਈ ਵਾਲੀ 5 ਮੈਂਬਰੀ ਕਮੇਟੀ ਨੇ ਸੁਖਬੀਰ ਬਾਦਲ ਨੂੰ ਦਿੱਤਾ ਦੋਸ਼ੀ ਕਰਾਰ- ਤੱਥਾਂ ਤੋਂ ਬਾਹਰ ਜਾ ਕੇ ਗਲਤ ਬਿਆਨਬਾਜ਼ੀ ਕਰ ਕੇ ਹਾਊਸ ਨੂੰ ਗੁੰਮਰਾਹ ਕਰਨ ਦੇ ਲੱਗੇ ਦੋਸ਼।
ਝੂਠੇ ਇਲਜ਼ਾਮ ਲਾਉਣ ਵਾਲੇ ਸੁਖਬੀਰ ਬਾਦਲ ਖਿਲਾਫ ਹੋਵੇ ਕਾਰਵਾਈ- ਦਾਦੂਵਾਲ / ਚੀਮਾ।
ਯੂਨਾਇਟਡ ਸਿੱਖ ਮੂਵਮੈਂਟ ਮੁੜ ਸ਼ੁਰੂ ਕਰੇਗਾ ਬਰਗਾੜੀ ਮੋਰਚਾ – ਮੋਰਚੇ ਦੇ ਆਗੂ ਚੰਨਣ ਸਿੰਘ ਨੇ 18 ਦਸੰਬਰ ਦੀ ਮੀਟਿੰਗ `ਚ ਫੈਸਲਾ ਲੈਣ ਦੇ ਦਿੱਤੇ ਸੰਕੇਤ।
ਨਲਾਇਕ ਪੁੱਤ ਦੇ ਕਾਰਣ 92 ਸਾਲ ਦੀ ਉਮਰ `ਚ ਪ੍ਰਕਾਸ਼ ਸਿੰਘ ਬਾਦਲ ਨੂੰ ਝਾੜਨੇ ਪਏ ਜੋੜੇ- ਭਗਵੰਤ ਮਾਨ।
ਸਿਆਸਤ ਤੋਂ ਰਿਟਾਇਰ ਹੋ ਜਾਣਾ ਚਾਹੀਦਾ ਹੈ ਹੁਣ ਪ੍ਰਕਾਸ਼ ਸਿੰਘ ਬਾਦਲ ਨੂੰ -ਸੁਖਜਿੰਦਰ ਰੰਧਾਵਾ।
ਪਾਕਿਸਤਾਨੀ ਸਫਾਰਤਖਾਨੇ ਨੇ ਗਵਾਏ 23 ਸਿੱਖ ਸ਼ਰਧਾਲੂਆਂ ਦੇ ਪਾਸਪੋਰਟ- ਵਿਦੇਸ਼ ਮੰਤਰਾਲੇ ਕੋਲ ਪੁੱਜਾ ਮਾਮਲਾ।
ਫਿਰੋਜਪੁਰ ਸਰਹੱਦ ਨੇੜਿਓਂ ਸੁਰੱਖਿਆ ਫੋਰਸ ਨੇ ਬਰਾਮਦ ਕੀਤੀ 560 ਗ੍ਰਾਮ ਹੈਰਿਿੲਨ।
ਤਰਨ ਤਾਰਨ ਨੇੜਲੇ ਪ੍ਰੀਤਮ ਗਾਰਡਨ ਰਿਜੋਰਟ `ਚ ਅੰਗੀਠੀ ਬਾਲ ਕੇ ਸੁੱਤੇ 4 ਪਰਵਾਸੀ ਮਜ਼ਦੂਰਾਂ ਦੀ ਮੌਤ।
ਐਨ.ਆਰ.ਆਈ ਲਾੜਿਆਂ ਦੇ ਪੀੜਤ ਪਰਿਵਾਰਾਂ ਵਲੋਂ ਆਪ ਆਗੂ ਭਗਵੰਤ ਮਾਨ ਨਾਲ ਮੁਲਾਕਾਤ, ਇਨਸਾਫ ਲਈ ਮੰਗਿਆ ਸਹਿਯੋਗ।
ਆਪ ਆਗੂਆਂ ਨੂੰ ਦਿੱਲੀ ਕਮੇਟੀ ਦੇ ਕਾਰਜਕਾਰੀ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵਲੋਂ ਕਦੇ ਵੀ ਜਾਂਚ ਕਰਵਾਉਣ ਦੀ ਚੁਣੌਤੀ।
ਦਿੱਲੀ ਦੇ ਆਪ ਵਿਧਾਇਕਾਂ ਨੇ ਦਿੱਲੀ ਕਮੇਟੀ ਦੇ ਹਿਸਾਬ ਕਿਤਾਬ ਦਾ ਸਰਕਾਰੀ ਆਡਿਟ ਕਰਵਾਉਣ ਦੀ ਕੀਤੀ ਸੀ ਮੰਗ।
ਜੋਰਮਥਾਂਗਾ ਨੇ ਮਿਜ਼ੋਰਾਮ ਦੇ ਮੁੱਖ ਮੰਤਰੀ ਦੇ ਅਹੁਦੇ ਦੀ ਚੁੱਕੀ ਸਹੁੰ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media