ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਹੋਟਲ ਹਾਲੀਡੇ ਇਨ ਮਿਲ ਕੇ ਭਾਰਤ ਵਿਚ ਸੈਰ-
ਸਪਾਟਾ ਉਦਯੋਗ ਨੂੰ ਹੋਰ ਉਤਸ਼ਾਹਿਤ ਕਰਨਗੇ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਟਲ ਹਾਲੀਡੇ ਇਨ ਦੇ ਜਨਰਲ ਮੈਨੇਜਰ ਨਿਰਮਾ ਸਿਨਹਾ ਨੇ ਕਿਹਾ ਕਿ ‘ਹੋਟਲ ਹਾਲੀਡੇ ਇਨ ਇੰਨੈਲੀਜੈਂਸ ਟਰੇਨਿੰਗ ਅਤੇ ਮੈਨੇਜਮੇਂਟ ਵਿੱਚ ਆਪਣੀ ਮੁਹਾਰਤ ਲਈ ਜਾਣਿਆ ਜਾਂਦਾ ਹੈ।ਜਿਸ ਦਾ ਸਭ ਤੋਂ ਵੱਧ ਲਾਭ ਵਿਦਿਆਰਥੀਆਂ ਨੂੰ ਮਿਲੇਗਾ।
ਯੂਨੀਵਰਸਿਟੀ ਦੇ ਵੀ.ਸੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਇਸ ਸਮਝੋਤੇ ਨਾਲ ਜਿਥੇਂ ਵਿਦਿਆਰਥੀਆਂ ਨੂੰ ਸਿੱਖਣ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ, ਉਥੇਂ ਇਸ ਉਦਯੋਗ ਨੂੰ ਵੀ ਇਸ ਖੇਤਰ ਵਿਚ ਹੋਰ ਉਤਸ਼ਾਹ ਮਿਲੇਗਾ। ਡੀਨ ਵਿਦਿਆਰਥੀ ਭਲਾਈ ਦੇ ਪ੍ਰੋਫੈਸਰ ਐਸ.ਐਸ ਬਹਿਲ ਨੇ ਕਿਹਾ ਕਿ ਉਹ ਮਿਲ ਕੇ ਅਗਲੇ ਸਾਲਾਂ ਵਿੱਚ ਉਦਯੋਗ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਪਾਉਣਗੇ।
ਯੂਨੀਵਰਸਿਟੀ ਉਦਯੋਗ ਸੰਪਰਕ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਪ੍ਰੀਤ ਮੋਹਿੰਦਰ ਸਿੰਘ ਬੇਦੀ ਨੇ ਦੱਸਿਆ ਕਿ ਦੋਵਾਂ ਧਿਰਾਂ ਹੋਟਲ ਮੈਨੇਜਮੈਂਟ ਦੇ ਖੇਤਰ ਵਿਚ ਸਰੋਤ ਸਾਂਝਾ ਕਰਨ ਅਤੇ ਗਿਆਨ ਵੰਡਣ ਦੇ ਵਾਤਾਵਰਣ ਵਿਚ ਸਿਰਜਣਾਤਮਕ ਸਹਿਯੋਗ ਵਿਕਸਿਤ ਕਰਨ ਗਈਆਂ।ਇਸ ਤੋਂ ਇਲਾਵਾ ਪਾਰਟੀਆਂ ਨੇ ਹੋਟਲ ਪ੍ਰਬੰਧਨ ਦੇ ਵੱਖ-ਵੱਖ ਖੇਤਰਾਂ ਵਿਚ ਵਿਦਿਆਰਥੀਆਂ ਲਈ ਅਕਾਦਮਿਕ ਪ੍ਰੋਗਰਾਮਾਂ ਨੂੰ ਵਿਕਸਤ ਕਰਨ ਅਤੇ ਸਿਖਲਾਈ / ਇੰਟਰਨਸ਼ਿਪ ਵਿਚ ਮੁਹਾਰਤ ਸਾਂਝੀ ਕਰਨ ਲਈ ਸਹਿਮਤੀ ਪ੍ਰਗਟ ਕੀਤੀ ਹੈ।ਇਸ ਮੌਕੇ ਡੀਨ ਅਕਾਦਮਿਕ ਮਾਮਲੇ, ਡਾ. ਕਮਲਜੀਤ ਸਿੰਘ, ਰਜਿਸਟਰਾਰ, ਡਾਂ ਕਰਨਜੀਤ ਸਿੰਘ ਕਾਹਲੋਂ ਪ੍ਰੋਫੈਸਰ ਇੰਚਾਰਜ (ਐਫ.ਐੰਡ.ਡੀ) ਡਾ. ਬਲਵਿੰਦਰ ਸਿੰਘ ਅਤੇ ਦੋਵਾਂ ਪਾਸਿਆਂ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media