Sunday, October 25, 2026

ਜਿਉਲੋਜੀਕਲ ਸੁਸਾਇਟੀ ਇੰਡੀਆ ਵਲੋਂ ਇੰਟਰਨੈਸ਼ਨਲ ਅਰਥ ਸਾਇੰਸ ਓਲੰਪਿਆਡ-ਲਈ ਦਾਖਲਾ ਟੈਸਟ 19 ਨੂੰ

ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਜਿਉਲੋਜੀਕਲ ਸੁਸਾਇਟੀ ਆਫ ਇੰਡੀਆ ਵੱਲੋਂ ਇੰਟਰਨੈਸ਼ਨਲ ਅਰਥ ਸਾਇੰਸ GNDUduਓਲੰਪਿਆਡ-2019 ਲਈ ਦਾਖਲਾ ਟੈਸਟ 19 ਜਨਵਰੀ 2019 ਨੂੰ ਕਰਵਾਇਆ ਜਾ ਰਿਹਾ ਹੈ।ਬੋਟੈਨੀਕਲ ਐਂਡ ਇਨਵਾਈਰਮੈਂਟਲ ਸਾਇੰਸਜ਼ ਦੇ ਪ੍ਰੋਫੈਸਰ ਅਵਿਨਾਸ਼ ਕੌਰ ਨਾਗਪਾਲ ਨੇ ਦਸਿਆ ਕਿ ਦਾਖਲਾ ਟੈਸਟ ਸੈਂਟਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ।ਇਸ ਟੈਸਟ ਵਿਚ ਨੌਵੀਂ, ਦਸਵੀਂ ਅਤੇ ਗਿਆਰਵੀਂ ਵਿੱਚ ਪੜ੍ਹ ਰਹੇ ਵਿਦਿਆਰਥੀ  ਭਾਗ ਲੈਣਗੇ।
 ਟੈਸਟ ਦੀ ਮੈਰਿਟ ਅਨੁਸਾਰ ਚੁਣੇ ਗਏ 30 ਵਿਦਿਆਰਥੀ ਮਈ 2019 ਵਿਚ 25 ਦਿਨ ਦੇ ਸਿਖਲਾਈ ਕੈਂਪ ਵਿਚ ਭਾਗ ਲੈਣਗੇ।ਸਿਖਰ ਦੇ ਚਾਰ ਵਿਦਿਆਰਥੀ ਦਖਣੀ ਕੋਰੀਆ ਦੇ ਦਾਏਗੁ ਸ਼ਹਿਰ ਵਿਚ 13ਵੇਂ ਇੰਟਰਨੈਸ਼ਨਲ ਅਰਥ ਸਾਇੰਸ ਓਲੰਪਿਆਡ ਵਿਚ ਭਾਰਤ ਦੀ ਨੁਮਾਇੰਦਗੀ ਕਰਨਗੇ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …

Leave a Reply