Wednesday, April 29, 2026

ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਦਾ 21ਵਾਂ ਸਾਲਾਨਾ ਸਮਾਗਮ ਕਰਵਾਇਆ

ਜੰਡਿਆਲਾ ਗੁਰੂ, 19 ਦਸੰਬਰ (ਪੰਜਾਬ ਪੋਸਟ- ਹਰਿੰਦਰ ਪਾਲ ਸਿਘ) – ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ 21ਵਾਂ ਸਾਲਾਨਾ ਸਮਾਗਮ PUNJ1912201805“ਰੂਹ ਪੰਜਾਬ ਦੀ” ਰੱਖਿਆ ਗਿਆ।ਜਿਸ ਵਿੱਚ ਬੱਚਿਆਂ ਵੱਲੋਂ ਪੁਰਾਣੇ ਪੰਜਾਬ, ਨਵੇਂ ਪੰਜਾਬ ਨਾਲ ਜੁੜੀਆਂ ਵੰਨਗੀਆਂ ਪੇਸ਼ ਕੀਤੀਆਂ ਗਈਆਂ।ਸਮਾਗਮ ਦੀ ਸ਼ੁਰੂਆਤ ਸੰਤ ਬਾਬਾ ਪਰਮਾਨੰਦ (ਮੁੱਖ ਸੰਚਾਲਕ ਤਪ ਅਸਥਾਨ ਗੁਰੂਦੁਆਰਾ ਬਾਬਾ ਹੁੰਦਾਲ ਜੀ), ਪਰਮੋਦ ਭਾਟੀਆ (ਚੇਅਰਮੈਨ, ਸਪੋਰਟਸ ਸੈਲ), ਦਰਸ਼ਨਦੀਪ ਅਰੌੜਾ ਵਾਇਸ ਪ੍ਰਿੰਸੀਪਲ ਡੀ.ਏ.ਵੀ ਕਾਲਜ, ਸਰਬਜੀਤ ਸਿੰਘ ਐਡੀਟਰ ਟ੍ਰਿਬਿਊਨ, ਜਸਪਿੰਦਰ ਸਿੰਘ ਕਾਹਲੋ ਚੇਅਰਮੈਨ ਸੇਂਟ ਸੋਲਜਰ ਮਜੀਠਾ ਨੇ ਜਯੋਤੀ ਜਗਾ ਕੇ ਕੀਤੀ। ਸਭ ਤੋ ਪਹਿਲਾ ਬੱਚਿਆਂ ਨੇ ਸ਼ਬਦ ਗਾਇਣ ਕੀਤਾ।ਉਪਰੰਤ ਸਵਾਗਤੀ ਗੀਤ ਵੰਦਨਾ ਰਾਹੀਂ ਸਭ ਦਾ ਸੁਆਗਤ ਕੀਤਾ ਗਿਆ।ਇਸ ਤੋਂ ਬਾਅਦ 1947 ਵਿੱਚ ਪੰਜਾਬ ਦੀ ਵੰਡ ਦਾ ਦ੍ਰਿਸ਼ ਬਹੁਤ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਗਿਆ।ਅਜੋਕੇ ਸਮਾਜ ਵਿੱਚ ਭਰੂਣ ਹੱਤਿਆ ਵਰਗੀ ਨਾਮੁਰਾਦ ਬੀਮਾਰੀ ਨੂੰ ਇੱਕ ਕੋਰਿਓਗਰਾਫੀ ਰਾਹੀਂ ਪੇਸ਼ ਕੀਤਾ ਗਿਆ।ਬੱਚਿਆਂ ਨੇ ਪੰਜਾਬ ਦੇ ਪੁਰਾਣੇ ਅਤੇ ਨਵੇਂ ਲੋਕ ਗੀਤ ਗਾਏ।ਪੰਜਾਬ ਦੇ ਵੱਖ-ਵੱਖ ਤਿਉਹਾਰਾਂ ਨੂੰ ਵੀ ਇੱਕ ਡਾਂਸ ਆਈਟਮ ਰਾਹੀਂ ਦਰਸਾਇਆ ਗਿਆ।ਉਪਰੰਤ ਪੰਜਾਬ ਦੇ ਲੋਕ ਨਾਚ ਗਿੱਧੇ ਵਿੱਚ ਮੁਟਿਆਰਾਂ ਨੇ ਖੂਬ ਰੰਗ ਬੰਨਿਆ ਅਤੇ ਗੱਭਰੂਆਂ ਦੇ ਭੰਗੜੇ ਨੇ ਸਭ ਨੂੰ ਝੂਮਣ ਲਾ ਦਿੱਤਾ।
ਇਸ ਤੋਂ ਬਾਅਦ ਬੱਚਿਆਂ ਨੇ ਜਿਮਨਾਸਟਿਕ ਅਤੇ ਕਰਾਟੇ ਅਤੇ ਸਕੇਟਿੰਗ ਵਿੱਚ ਖੂਬ ਜੌਹਰ ਦਿਖਾਏ।ਇਸ ਸਮੇਂ ਪੁਰਾਤਣ ਪੰਜਾਬੀ ਸੱਭਿਆਚਾਰ ਨੂੰ ਦਰਸ਼ਾਉਂਦੀਆਂ ਵੱਖ-ਵੱਖ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ।ਪੁਰਾਣੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਵੱਖ-ਵੱਖ ਸਟਾਲ ਵੇਖਣਯੋਗ ਸਨ।ਸਕੂਲ ਦੇ ਪੁਰਾਣੇ ਵਿਦਿਆਰਥੀ ਡਾ. ਸਤਪ੍ਰੀਤ ਸਿੰਘ ਅਤੇ ਡਾ. ਰਛਪਾਲ ਸਿੰਘ ਨੂੰ ਸਕੂਲ ਵਲੋ ਸਰਵਉਤਮ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।ਇਸ ਸਾਲ ਦਾ ਬੈਸਟ ਟੀਚਰ ਦਾ ਐਵਾਰਡ ਮਨਦੀਪ ਕੌਰ ਨੂੰ ਅਤੇ ਲੋਟਸ ਹਾਊਸ ਨੂੰ ਬੈਸਟ ਹਾਊਸ ਦਾ ਐਵਾਰਡ ਦਿੱਤਾ ਗਿਆ। ਸਮਾਗਮ ਵਿੱਚ ਸ਼੍ਰੀਮਤੀ ਅਮਨਦੀਪ ਕੌਰ ਪ੍ਰਿੰਸੀਪਲ ਸੇਂਟ ਸੋਲਜਰ ਚਵਿੰਡਾ ਦੇਵੀ, ਸ਼੍ਰੀਮਤੀ ਤਨਵੀਰ ਕੌਰ ਕਾਹਲੋ ਸੀ.ਈ.ਓ ਸੇਂਟ ਸੋਲਜਰ ਗਰੁੱਪ, ਸ਼੍ਰੀਮਤੀ ਹਰਜਿੰਦਰਪਾਲ ਕੌਰ ਪ੍ਰਿੰਸੀਪਲ ਸੇਂਟ ਸੋਲਜਰ ਮਜੀਠਾ, ਸਰਬਜੀਤ ਸਿੰਘ ਫਿਲਮ ਡਾਇਰੈਕਟਰ, ਡਾ. ਨਿਰਮਲ ਸਿੰਘ, ਕੁਲਦੀਪ ਸਿੰਘ ਧਾਰੜ, ਲਖਵਿੰਦਰ ਸਿੰਘ ਧਾਰੜ, ਅਮਰੀਕ ਸਿੰਘ ਐਡਵੋਕੇਟ, ਐਮ.ਸੀ ਅਸ਼ੋਕ ਕੁਮਾਰ ਤੇ ਅਵਤਾਰ ਸਿੰਘ, ਕਾਮਰੇਡ ਪਿਆਰਾ ਸਿੰਘ, ਬਲਦੇਵ ਸਿੰਘ ਗਾਂਧੀ, ਧਰਮਿੰਦਰ ਸਿੰਘ, ਸ਼੍ਰੀਮਤੀ ਅਮਰਜੀਤ ਕੌਰ (ਰਿਟ. ਲੈਕਚਰਾਰ), ਰਣਜੀਤ ਸਿੰਘ, ਪੱਪੀ (ਕੋਚ) ਆਦਿ ਉਚੇਚੇ  ਤੌਰ ਤੇ ਪਹੁੰਚੇ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ. ਮੰਗਲ ਸਿੰਘ ਕਿਸ਼ਨਪੁਰੀ, ਪਿ੍ਰੰਸੀਪਲ ਅਮਰਪ੍ਰੀਤ ਕੌਰ ਅਤੇ ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ, ਨਰਿੰਦਰਪਾਲ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply