Thursday, July 3, 2025
Breaking News

ਦਾਖਲੇ ਵਧਾਉਣ ਲਈ ਸਰਕਾਰੀ ਪ੍ਰਾਇਮਰੀ ਸਕੂਲ ਦੇ ਬੱਚਿਆਂ ਤੇ ਅਧਿਆਪਕਾਂ ਨੇ ਕੱਢੀ ਰੈਲੀ

ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਿੱਖਿਆ ਸਕੱਤਰ ਪੰਜਾਬ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਤੋਂ 12ਵੀਂ ਤੱਕ Schoolਦਾਖਲੇ ਵਧਾਉਣ ਸੰਬੰਧੀ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਪ੍ਰਾਇਮਰੀ ਸਿੱਖਿਆ ਮਾਨਸਾ ਰਾਜਿੰਦਰ ਕੌਰ ‘ਹੀਰ’ ਦੀ ਅਗਵਾਈ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਮੋਹਰ ਸਿੰਘ ਵਾਲਾ ਦੇ ਸਕੂਲ ਮੁਖੀ ਬਲਦਰਸ਼ਨ ਸਿੰਘ ਦੀ ਅਗਵਾਈ ਹੇਠ ਸਕੂਲ ਸਟਾਫ ਵਲੋਂ ਬੱਚਿਆਂ ਸਮੇਤ ਦਾਖਲਾ ਰੈਲੀ ਕੱਢੀ ਗਈ।ਅਧਿਆਪਕ ਚਰਨਜੀਤ ਸਿੰਘ ਚੰਨੀ ਤੇ ਜਗਜੀਵਨ ਸਿੰਘ ਨੇ ਦੱਸਿਆ ਕਿ ਰੈਲੀ ਦੌਰਾਨ ਬੱਚਿਆਂ ਨੇ ਪਿੰਡ ਦੀਆਂ ਮੁੱਖ ਥਾਵਾਂ ’ਤੇ ਰੁਕ ਕੇ ਉਥੇ ਬੈਠੇ ਲੋਕਾਂ ਨੂੰ ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਵਿੱਚ ਕਵਿਤਾਵਾਂ ਸੁਣਾਈਆਂ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਸਰਕਾਰੀ ਸਕੂਲਾਂ ਵਿੱਚ ਸਾਰੀਆਂ ਭਾਸ਼ਾਵਾਂ ਦਾ ਗਿਆਨ ਦਿੱਤਾ ਜਾ ਰਿਹਾ ਹੈ।ਬੱਚਿਆਂ ਨੇ ਵੱਖ-ਵੱਖ ਤਰ੍ਹਾਂ ਦੇ ਨਾਅਰੇ ਲਗਾ ਕੇ ਮਾਪਿਆਂ ਨੂੰ ਦਾਖਲਿਆਂ ਪ੍ਰਤੀ ਉਤਸ਼ਾਹਿਤ ਕੀਤਾ।ਇਸ ਮੌਕੇ ਅਧਿਆਪਕਾ ਬਬੀਤਾ, ਨੈਬ ਸਿੰਘ, ਸੁਖਵਿੰਦਰ ਕੌਰ, ਹਰਜਿੰਦਰ ਕੌਰ ਆਦਿ ਮੌਜੂਦ ਸਨ।
 

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …

Leave a Reply