ਓਪਨ ਤੇ 65 ਕਿਲੋ ਵਰਗ ਦੇ ਵਧੀਆ ਧਾਵੀ ਤੇ ਜਾਫੀਆਂ ਦਾ ਵਿਸ਼ੇਸ਼ ਸਨਮਾਨ
ਭੀਖੀ/ ਮਾਨਸਾ, 21 ਦਸੰਬਰ (ਪੰਜਾਬ ਪੋਸਟ- ਕਮਲ ਜ਼ਿੰਦਲ) – ਆਜਾਦ ਸਪੋਰਟਸ ਐਡ ਵੈਲਫੇਅਰ ਕਲੱਬ ਹੀਰੋ ਖੁਰਦ ਵੱਲੋਂ ਪਹਿਲਾ ਕਬੱਡੀ ਕੱਪ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ।ਕਬੱਡੀ 65 ਕਿਲੋ ’ਚ ਮੇਜ਼ਬਾਨ ਹੀਰੋ ਖੁਰਦ ਦੀ ਟੀਮ ਨੇ ਪਹਿਲਾ ਤੇ ਚੀਮਾ ਮੰਡੀ ਦੀ ਟੀਮ ਨੇ ਦੂਸਰਾ, ਕਬੱਡੀ ਓਪਨ ਦੇ ਮੁਕਾਬਲਿਆਂ ਦੌਰਾਨ ਉਭਾਵਾਲ ਨੇ ਪਹਿਲਾ ਤੇ ਦਿੜ੍ਹਬਾ ਦੀ ਟੀਮ ਦੂਜੇ ਨੰਬਰ ’ਤੇ ਰਹੀ।ਕਲੱਬ ਅਹੁਦੇਦਾਰ ਕਰਮਜੀਤ ਸਿੰਘ, ਮਸਤਾਨ ਸਿੰਘ ਲਾਡੀ, ਮਾਸਟਰ ਬਲਵਿੰਦਰ ਚਹਿਲ ਨੇ ਦੱਸਿਆ ਕਿ ਇਸ ਮੌਕੇ ਕਬੱਡੀ ਕੱਪ ਦੇ ਓਪਨ ਦੇ ਸਰਵੋਤਮ ਧਾਵੀ ਜੀਤ ਕੋਟਲੀ ਅਤੇ ਜਾਫੀ ਗੋਰਾ ਭੈਣੀ ਬਾਘਾ ਨੂੰ ਮਰਹੂਮ ਕਬੱਡੀ ਖਿਡਾਰੀ ਸਵ: ਅਜਮੇਰ ਸਿੰਘ ਅਤੇ ਬਿਰਛਾ ਸਿੰਘ ਦੇ ਪਰਿਵਾਰ ਵਲੋਂ ਐਲ.ਈ.ਡੀ ਨਾਲ ਸਨਮਾਨਿਆ ਗਿਆ, ਜਦਕਿ 65 ਕਿਲੋ ਭਾਰ ਦੇ ਵਧੀਆ ਧਾਵੀ ਰਾਜੂ ਹੀਰੋਂ ਖੁਰਦ ਤੇ ਅੰਕਿਤ ਅਤੇ ਵਧੀਆ ਜਾਫੀ ਬੂਟਾ ਚੌਅ ਨੂੰ ਗੁਰਮੇਲ ਸਿੰਘ ਫੌਜੀ ਤੇ ਬਿੰਦਰ ਸਿੰਘ ਭਗਤ ਵਲੋਂ ਪੱਖਿਆਂ ਨਾਲ ਸਨਮਾਨਿਤ ਕੀਤਾ।
5 ਕਿਲੋਮੀਟਰ ਕਰਾਸ ਕੰਟਰੀ ਦੌੜ `ਚ ਮੌੜ ਤਲਵੰਡੀ, ਬਖਸ਼ੀਵਾਲਾ ਅਤੇ ਲਹਿਰਾਗਾਗਾ ਦੇ ਖਿਡਾਰੀਆਂ ਨੇ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਸਥਾਨ ਹਾਸਲ ਕੀਤਾ।ਕਬੱਡੀ ਕੱਪ ਦੌਰਾਨ ਪ੍ਰਸਿੱਧ ਕੁਮੈਂਟੇਟਰ ਧਰਮਾ ਹਰਿਆਉ, ਸਰਬਜੀਤ ਦਾਤੇਵਾਸ, ਰਾਜ ਖੀਵਾ, ਜਸ਼ਨ ਮਹਿਲਾਂ ਚੌਂਕ ਅਤੇ ਕਾਂਤੀ ਤਾਜੋਕੇ ਨੇ ਖੂਬ ਰੰਗ ਬੰਨ੍ਹਿਆ।
ਇਸ ਮੌਕੇ ਸਰਪੰਚ ਗੁਰਪਿਆਰ ਸਿੰਘ ਚਹਿਲ,ਸ਼ਹੀਦ ਉਧਮ ਸਿੰਘ ਅਕੈਡਮੀ ਸਤੌਜ ਦੇ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ, ਡਾ. ਰਾਮ ਲਾਲ ਧਰਮਗੜ੍ਹ, ਜਸਪਾਲ ਸਿੰਘ ਜੱਸੀ ਧਰਮਗੜ੍ਹ, ਓਮ ਪ੍ਰਕਾਸ਼ ਬਾਂਸਲ, ਜਰਨੈਲ ਸਿੰਘ ਜੈਲੀ ਕਲੱਬ ਪ੍ਰਧਾਨ ਹੋਡਲਾ ਕਲਾਂ, ਜਗਸੀਰ ਸਿੰਘ ਜੱਗੀ ਸੁਸਾਇਟੀ ਸਕੱਤਰ, ਜਸਵਿੰਦਰ ਸਿੰਘ ਚਹਿਲ ਸਾਬਕਾ ਸੁਸਾਇਟੀ ਪ੍ਰਧਾਨ, ਗੁਰਪਿਆਰ ਸਿੰਘ ਸਾਬਕਾ ਪੰਚ, ਗੁਰਮੱਤ ਸਿੰਘ ਖਾਲਸਾ, ਸਾਬਕਾ ਕੌਮਾਂਤਰੀ ਐਥਲੀਟ ਕੁਲਵਿੰਦਰ ਸਿੰਘ ਚਹਿਲ, ਕਬੱਡੀ ਕੋਚ ਡੋਗਰ ਭੀਖੀ, ਬੂਟਾ ਭੀਖੀ, ਨੀਟਾ ਬਰੇਟਾ, ਕਸ਼ਮੀਰ ਘਰਾਚੋਂ, ਹਰਵਿੰਦਰ ਚਹਿਲ ਨਵੀ ਸਲੂਨ ਸੰਗਰੂਰ, ਮਾਸਟਰ ਚਰਨਜੀਤ ਸਿੰਘ ਚਹਿਲ, ਅਰਵਿੰਦਰ ਸਿੰਘ ਚਹਿਲ, ਲਖਮੀਰ ਸਿੰਘ ਆਦਿ ਤੋ ਇਲਾਵਾ ਆਜਾਦ ਸਪੋਰਟਸ ਕਲੱਬ ਦੇ ਸਮੁੱਚੇ ਅਹੁਦੇਦਾਰ ਅਤੇੇ ਮੈਬਰ ਮੌਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …