ਸੇਵਾਮੁਕਤ ਪੁਲਿਸ ਮੁਲਾਜ਼ਮਾਂ ਨੂੰ ਦਿੱਤੇ ਕੰਬਲ
ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰੰਘ) – ਸਥਾਨਕ ਪੁਲਿਸ ਲਾਈਨ ਵਿਖੇ ਪੁਲਿਸ ਕਮਿਸਨਰ ਐਸ.ਐਸ ਸ੍ਰੀਵਾਸਤਵ ਦੀ ਪ੍ਰਧਾਨਗੀ ਹੇਠ ‘ਪੁਲਿਸ ਐਲਡਰ ਡੇਅ’ ਮਨਾਇਆ ਗਿਆ।ਸੇਵਾਮੁਕਤ ਆਈ.ਪੀ.ਐਸ ਅਧਿਕਾਰੀ ਸੁਖਦੇਵ ਸਿੰਘ ਛੀਨਾ ਦੀ ਅਗਵਾਈ `ਚ ਪੁਲਿਸ ਪੈਨਸ਼ਨਰ ਵੈਲਫੇਅਰ ਐਸ਼ੋਸੀਏਸ਼ਨ ਦੇ ਮੈਂਬਰ ਇਸ ਸਮਾਗਮ ਵਿੱਚ ਸ਼ਾਮਲ ਹੋਏ।ਪੁਲਿਸ ਕਮਿਸਨਰ ਵਾਸਤਵਾ ਨੇ ਕਿਹਾ ਕਿ ਇਸ ਦਿਨ ਨੌਕਰੀ ਕਰ ਚੁੱਕੇ ਅਤੇ ਕਰ ਰਹੇ ਅਧਿਕਾਰੀਆਂ ਅਤੇ ਮੁਲਾਜਮਾਂ ਨੂੰ ਆਪਸ ਵਿੱਚ ਮਿਲਣ ਦਾ ਮੌਕਾ ਮਿਲਦਾ ਹੈ।
70 ਸਾਲ ਤੋ ਵਧੇਰੇ ਉਮਰ ਦੇ ਸੇਵਮੁਕਤ ਮੁਲਜਮਾਂ ਐਸ.ਆਈ ਕਰਤਾਰ ਸਿੰਘ (83), ਐਚ.ਸੀ ਕੁਲਬੀਰ ਸਿੰਘ (77) ਅਤੇ ਇੰਸਪੈਕਟਰ ਹਰਭਜਨ ਸਿੰਘ (75) ਨੂੰ ਪੁਲਿਸ ਕਮਿਸ਼ਨਰ ਨੇ ਕੰਬਲ ਦੇ ਕੇ ਸਨਮਾਨਿਤ ਕੀਤਾ।ਸਮਾਗਮ ਵਿੱਚ ਜਿਲਾ ਅਟਾਰਨੀ ਸਲਵਿੰਦਰ ਸਿੰਘ ਸੱਗੂ, ਉਪ ਜਿਲਾ ਅਟਾਰਨੀ ਅੰਮ੍ਰਿਤਪਾਲ ਸਿੰਘ ਖਹਿਰਾ, ਡੀ.ਸੀ.ਪੀ ਅਮਰੀਕ ਸਿੰਘ ਪਵਾਰ, ਜਗਮੋਹਨ ਸਿੰਘ, ਚਮਨ ਲਾਲ ਐਸ.ਪੀ ਸੇਵਾਮੁਕਤ, ਯਸ਼ਾਪਲ ਸ਼ਰਮਾ ਸੇਵਾਮੁਕਤ ਐਸ.ਪੀ ਆਦਿ ਦੇ ਨਾਮ ਪ੍ਰਮੁੱਖ ਹਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …