ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ ਬਿਊਰੋ) –
· 1984 ਸਿੱਖ ਕਤਲੇਆਮ ਮਾਮਲੇ `ਚ ਦਿੱਲੀ ਹਾਈਕੋਰਟ ਵਲੋਂ ਮਿਲੀ ਸਜ਼ਾ ਖਿਲਾਫ ਸੁਪਰੀਮ ਕੋਰਟ ਪੁੱਜਾ- ਸੱਜਣ ਕੁਮਾਰ- ਸੀ.ਬੀ.ਆਈ ਤੇ ਪੀੜਤ ਪਹਿਲਾਂ ਹੀ ਪਾ ਚੁੱਕੇ ਹਨ ਉਚ ਅਦਾਲਤ `ਚ ਕੈਵੀਏਟ।
· ਸਾਹਿਬਜ਼ਾਦਿਆਂ ਦੇ ਸ਼ਹੀਦੀ ਹਫਤੇ ਦੇ ਮੱਦੇਨਜ਼ਰ ਪੰਚਾਇਤੀ ਚੋਣਾਂ ਅੱਗੇ ਪਾਈਆਂ ਜਾ ਸਕਦੀਆਂ ਸਨ – ਖਾਸਕਰ ਦੋ ਜਿਲਿਆਂ
`ਚ- ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ।
· ਕੱਲ ਵਿਧਾਨ ਸਭਾ `ਚ 1984 ਕਤਲੇਆਮ ਸਬੰਧੀ ਪੇਸ਼ ਮਤੇ `ਚ ਰਾਜੀਵ ਗਾਂਧੀ ਦਾ ਨਾਮ ਨਹੀਂ- ਦਿੱਲੀ ਸਰਕਾਰ।
· ਅਸਤੀਫਾ ਹਰਗਿਜ਼ ਨਹੀਂ ਦੇਵਾਂਗੀ, ਆਪ ਵਿਧਾਇਕਾ ਅਲਕਾ ਲਾਂਬਾ ਨੇ ਕਿਹਾ।
· ਜਰਨੈਲ ਸਿੰਘ ਭਾਵਨਾ ਵੱਸ ਹੋ ਕੇ ਬੋਲੇ – ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣ ਸਬੰਧੀ ਮਤਾ ਪਾਸ ਨਹੀਂ ਹੋਇਆ- ਸਪੀਕਰ ਰਾਮ ਨਿਵਾਸ ਗੋਇਲ।
· ਮਤੇ ਪਾਸ ਕਰ ਕੇ ਪਿੱਛੇ ਹਟਣਾ ਆਪ ਦੀ ਫਿਤਰਤ – ਸੁਨੀਲ ਜਾਖੜ।
· ਰਾਜੀਵ ਗਾਂਧੀ ਦਾ ਪਾਪ ਵੱਡਾ- 1984 ਕਤਲੇਆਮ `ਚ ਉਨਾਂ ਦੀ ਭੂਮਿਕਾ ਇੱਕ ਕਲੰਕ- ਜਰਨੈਲ ਸਿੰਘ ।
· ਨਵੇਂ ਸਾਲ ਦੇ ਪਹਿਲੇ ਹਫਤੇ `ਚ 7 ਵਿਧਾਇਕਾਂ ਨਾਲ ਨਵੀਂ ਪਾਰਟੀ ਬਣਾਉਣ ਦਾ ਕਰਾਂਗੇ ਵੱਡਾ ਐਲਾਨ- ਸੁਖਪਾਲ ਖਹਿਰਾ।
· ਵਿਧਾਨ ਸਭਾ ਤੋਂ ਅਸਤੀਫਾ ਨਹੀਂ ਦੇਵਾਂਗੇ- ਅਸਤੀਫਿਆਂ ਨਾਲ ਅਕਾਲੀ ਦਲ ਨੂੰ ਹੋ ਸਕਦਾ ਹੈ ਫਾਇਦਾ – ਖਹਿਰਾ।
· ਐਮਾਜੋਨ ਕੰਪਨੀ ਨੇ ਆਖਿਰ ਸ਼੍ਰੋਮਣੀ ਕਮੇਟੀ ਤੋਂ ਮੰਗੀ ਮੁਆਫੀ- ਇਤਰਾਜ਼ਯੋਗ ਜਗਾ `ਤੇ ਲਗਾਈ ਸੀ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ।
· ਜੀ.ਐਸ.ਟੀ ਕੌਂਸਲ ਦੀ ਅਰੁਣ ਜੇਤਲੀ ਦੀ ਪ੍ਰਧਾਨਗੀ `ਚ ਹੋਈ ਮੀਟਿੰਗ `ਚ ਟੈਲੀਵਿਜ਼ਨ, ਕੰਪਿਊਟਰ, ਆਟੋ ਪਾਰਟਸ ਸਮੇਤ 33 ਵਸਤਾਂ `ਤੇ ਟੈਕਸ ਦੀ ਦਰ ਘਟਾਈ।
· 28 ਫੀਸਦ ਟੈਕਸ ਸਲੈਬ `ਚ ਰਹਿ ਗਈਆਂ ਸਿਰਫ 28 ਲਗਜ਼ਰੀ ਵਸਤਾਂ- ਅਰੁਣ ਜੇਤਲੀ।
· ਹਾਈਕੋਰਟ ਨੇ ਕਾਂਗਰਸ ਨੂੰ ਨੈਸ਼ਨਲ ਹੈਰਾਲਡ ਹਾਊਸ ਖਾਲੀ ਕਰਨ ਲਈ ਕਿਹਾ।
· ਕਾਂਗਰਸ ਧੱਕੇਸ਼ਾਹੀ ਕਰਨ ਵਾਲੀ ਸਰਕਾਰ – ਪ੍ਰਕਾਸ਼ ਸਿੰਘ ਬਾਦਲ।
· ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸ਼ਨ ਬੁਲਾ ਕੇ ਰਾਜੀਵ ਗਾਂਧੀ ਕੋਲੋਂ ਭਾਰਤ ਰਤਨ ਐਵਾਰਡ ਵਾਪਸ ਲੈਣ ਦਾ ਪਾਸ ਹੋਵੇ ਮਤਾ- ਸੁਖਬੀਰ ਬਾਦਲ।
· ਹਾਸ਼ੀਏ `ਤੇ ਪਹੁੰਚੇ ਅਕਾਲੀ ਦਲ ਦਾ ਪ੍ਰਧਾਨ 1984 `ਤੇ ਨਾ ਕਰੇ ਸਿਆਸਤ- ਕੈਪਟਨ ਅਮਰਿੰਦਰ ਨੇ ਸੁਖਬੀਰ ਬਾਦਲ ਦੇ ਦੋਸ਼ਾਂ ਨੂੰ ਵੀ ਨਕਾਰਿਆ।
· ਦੇਸ਼ ਨੂੰ ਧਰਮ ਦੇ ਅਧਾਰ `ਤੇ ਵੰਡਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼- ਫਾਰੂਕ ਅਬਦੁੱਲਾ।
· ਕੈਪਟਨ ਦੇ ਸਿਸਵਾਂ ਫਾਰਮ ਹਾਊਸ ਦੇ ਐਨ ਉਪਰ ਬਣ ਰਹੇ ਚੈਕ ਡੈਮ ਦਾ ਪਿੰਡ ਵਾਸੀਆਂ ਨੂੰ ਕੋਈ ਲਾਭ ਨਹੀਂ, ਕੈਪਟਨ ਨੂੰ ਫਾਇਦਾ ਦੇਣ ਲਈ ਬਣ ਰਹੇ ਡੈਮ ਦੀ ਹੋਵੇ ਸੀ.ਬੀ.ਆਈ ਜਾਂਚ – ਕੰਵਰ ਸੰਧੂ।
· ਬਰਨਾਲਾ ਪੁਲਿਸ ਨੇ ਬਰਾਮਦ ਕੀਤੀਆਂ ਸ਼ਰਾਬ ਦੀਆਂ 1200 ਪੇਟੀਆਂ- ਪੰਚਾਇਤੀ ਚੋਣਾਂ `ਚ ਹੋਣੀਆਂ ਸਨ ਇਸਤੇਮਾਲ।
· ਸੁਨੀਲ ਜਾਖੜ ਵਲੋਂ ਮੋਦੀ ਦੀ 3 ਜਨਵਰੀ ਦੀ ਗੁਰਦਾਸਪੁਰ ਰੈਲੀ ਦਾ ਸਵਾਗਤ, ਕਿਹਾ ਦੇਸ਼ ਦੇ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਪ੍ਰਧਾਨ ਮੰਤਰੀ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media