ਭੀਖੀ, 23 ਦਸੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਪਿੰਡ ਸਮਾਓ ਦੇ ਸਿਲਵਰ ਵਾਟਿਕਾ ਪਬਲਿਕ ਸਕੂਲ ਵਿਖੇ ਚੜਦੀ ਕਲ੍ਹਾ ਰੰਗਮੰਚ ਪਟਿਆਲਾ ਵਲੋਂ ਵਿਦਿਆਰਥੀ ਜੀਵਨ ਵਿੱਚ ਆ ਰਹੇ ਨੈਤਿਕ ਨਿਘਾਰ ਨੂੰ ਦਰਸਾਉਂਦਾ ਲਘੂ-ਨਾਟਕ ‘ਕੀ ਤੁਸੀਂ ਵਿਦਿਆਰਥੀ ਹੋ’ ਦਾ ਮੰਚਨ ਕੀਤਾ ਗਿਆ।ਨਾਟਕ `ਚ ਕਲਾਕਾਰਾਂ ਵਲੋਂ ਜਿਥੇ ਉੱਤਮ ਅਭਿਨੈ ਦਾ ਪ੍ਰਦਰਸ਼ਨ ਕੀਤਾ ਗਿਆ, ਉਥੇ ਵਿਦਿਆਰਥੀਆਂ ਵਲੋਂ ਆਪਣੇ ਰੋਜ਼ਾਨਾ ਵਰਤਾਰੇ ਵਿੱਚ ਆ ਰਹੇ ਮਾੜੇ ਪ੍ਰਭਾਵਾਂ `ਤੇ ਖਿੱਚਵਾਂ ਤੰਜ੍ਹ ਵੀ ਕੱਸਿਆ ਗਿਆ।ਵਿਦਿਆਰਥੀਆਂ ਨੂੰ ਆਪਣੇ ਪ੍ਰਤੀ ਤੇ ਮਾਪਿਆ, ਸਕੂਲ ਸਟਾਫ ਤੇ ਅਧਿਆਪਕਾਂ ਦੇ ਸਨਮਾਨ ਪ੍ਰਤੀ ਵੀ ਸੰਜ਼ੀਦਾ ਹੋਣ ਲਈ ਪੇ੍ਰਰਿਆ ਗਿਆ।ਸਕੂਲ ਚੇਅਰਪਰਸਨ ਮੈਡਮ ਅੰਜੂ ਸਿੰਗਲਾ ਨੇ ਨਾਟਕਕਾਰ ਨਾਲ ਸਹਿਮਤ ਹੁੰਦਿਆਂ ਕਿਹਾ ਕਿ ਅੱਜ ਦਾ ਵਿਦਿਆਰਥੀ ਗਲੈਮਰ ਦੇ ਪ੍ਰਭਾਵ ਹੇਠ ਆਪਣੇ ਅਸਲੀ ਮਕਸਦ ਤੋਂ ਭਟਕ ਰਿਹਾ ਹੈ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਕਾਮਯਾਬ ਇਨਸਾਨ ਬਣਨ ਲਈ ਮਿਹਨਤ ਜਰੂਰੀ ਹੈ।ਇਸ ਸਮੇਂ ਸਕੂਲ ਪ੍ਰਬੰਧਕ ਰਿਸ਼ਵ ਸਿੰਗਲਾ, ਪ੍ਰਿੰਸੀਪਲ ਕਿਰਨ ਰਤਨ, ਅਧਿਆਪਕ ਹਰਪ੍ਰੀਤ ਸਿੰਘ ਵੀ ਮੌਜੂਦ ਸੀ।
Check Also
ਖਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਕਾਰਨੀਵਲ-2026 ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ‘ਕੇ.ਸੀ.ਏ ਮੈਥਮੈਟਿਕਸ …
Punjab Post Daily Online Newspaper & Print Media