ਬਠਿੰਡਾ, 25 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – 31ਵੀਂ ਜੂਨੀਅਰ ਨੈਸ਼ਨਲ ਨੈਟਬਾਲ ਚੈਂਪੀਅਨਸ਼ਿਪ (ਲੜਕੇ/ਲੜਕੀਆਂ) ਪੰਜਾਬ ਦੇ ਜਿਲ੍ਹਾ ਬਠਿੰਡਾ
ਦੇ ਨੈਟਬਾਲ ਸਟੇਟ ਪੰਜਾਬ ਸਪੋਰਟਸ ਅਕੈਡਮੀ ਮਾਈਸਰਖਾਨਾ ’ਚ 27 ਜਨਵਰੀ ਤੋਂ 30 ਜਨਵਰੀ 2019 ਤੱਕ ਹੋਵੇਗੀ।ਜਿਸ ਵਿਚ ਹਿੱਸਾ ਲੈਣ ਲਈ ਦੇਸ਼ ਭਰ ਦੇ 30 ਸੂਬਿਆਂ ਤੋਂ ਟੀਮਾਂ ਪੁੱਜਣਗੀਆਂ।। ਪੰਜਾਬ ਟੀਮ ਦੇ ਕੈਂਪ ਲਈ ਟਰਾਇਲ 26 ਤੋਂ 27 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਣਗੇ। ਕੈਂਪ/ਟਰਾਈਲ 2 ਜਨਵਰੀ ਤੋਂ 14 ਜਨਵਰੀ ਤੱਕ ਜਾਰੀ ਰਹਿਣਗੇ।ਜਿਸ ਵਿਚ ਦੋਵੇਂ ਵਰਗਾਂ ਦੇ 25/25 ਖਿਡਾਰੀ ਹੋਣਗੇ।15 ਜਨਵਰੀ ਨੂੰ ਹੋਣ ਵਾਲੇ ਫਾਈਨਲ ਟਰਾਈਲ ਦੀ ਨਿਗਰਾਨੀ ਖੁਦ ਾਰਤੀ ਓਲੰਪਿਕ ਸੰਘ ਦੇ ਆਬਜਰਵਰ ਕਰਨਗੇ।ਇਹ ਜਾਣਕਾਰੀ ਨੈਟਬਾਲ ਪਰਮੋਸ਼ਨ ਐਸੋਸੀਏਸ਼ਨ (ਰਜਿ.) ਪੰਜਾਬ ਦੇ ਸੁਬਾ ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ ਨੇ ਦਿੱਤੀ ਹੈ।ਐਸੋਸੀਏਸ਼ਨ ਦੇ ਜਨਰਲ ਸਕੱਤਰ ਐਡਵੋਕੇਟ ਕਪਿਲ ਨੇ ਦੱਸਿਆ ਕਿ ਓਨ੍ਹਾਂ ਖਿਡਾਰੀਆਂ ਨੂੰ ਵੀ ਚੈਂਪੀਅਨਸ਼ਿਪ ਦੇ ਕੈਂਪ/ਟਰਾਈਲ ਵਿਚ ਹਿੱਸਾ ਲੈਣ ਦਾ ਮੌਕਾ ਮਿਲ ਸਕੇਗਾ, ਜੋ ਕਿਸੇ ਕਾਰਣਾਂ ਕਰਕੇ ਪਹਿਲਾਂ ਰਹਿ ਗਏ ਸਨ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media