ਦੁਮਾਲਾ, ਦਸਤਾਰ, ਕਵਿਤਾ, ਸਲੋਗਨ ਤੇ ਭੁਝੰਗੀ ਖਾਲਸਾ ਮੁਕਾਬਲੇ ਕਰਵਾਏ
ਅੰਮ੍ਰਿਤਸਰ, 25 ਦਸੰਬਰ (ਪੰਜਾਬ ਪੋਸਟ ਬਿਊਰੋ) – ਉਘੀ ਧਾਰਮਿਕ ਸੰਸਥਾ ਅਕਾਲ ਪੁਰਖ ਕੀ ਫੌਜ਼ ਵਲੋਂ “ਗਲਵਕੜੀ ਚਾਰ ਸਾਹਿਬਜ਼ਾਦੇ ਸਾਡਾ ਵਿਰਸਾ ਸਾਡਾ
ਪਰਿਵਾਰ” ਪ੍ਰੋਗਰਾਮ ਸੰਤ ਸਿੰਘ ਸੁੱਖਾ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਆਯੋਜਿਤ ਕੀਤਾ ਗਿਆ।ਜਿਸ ਵਿਚ ਦੁਮਾਲਾ ਮੁਕਾਬਲਾ, ਦਸਤਾਰ ਮੁਕਾਬਲਾ, ਕਵਿਤਾ ਮੁਕਾਬਲਾ, ਸਲੋਗਨ ਮੁਕਾਬਲਾ, ਭੁਝੰਗੀ ਖਾਲਸਾ ਮੁਕਾਬਲਾ ਕਰਵਾਇਆ ਗਿਆ।ਅੰਮ੍ਰਿਤਸਰ ਸ਼ਹਿਰ ਦੇ 60 ਸਕੂਲਾਂ ਨੇ ਇਸ ਸਮਾਗਮ ਵਿੱਚ ਭਾਗ ਲਿਆ।
ਸੰਸਥਾ ਦੇ ਮੁੱਖੀ ਜਸਵਿੰਦਰ ਸਿੰਘ ਐਡਵੋਕੇਟ ਨੇ ਖਾਲਸਾਈ ਬਾਣੇ ਵਿਚ ਸੱਜੇ ਹੋਏ ਛੋਟੇ-ਛੋਟੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦੇ ਗੁਰਮੁੱਖ ਗਾਡੀ ਰਾਹ `ਤੇ ਚਲਦਿਆਂ ਬੇਅੰਤ ਸਿੰਘ ਸਿੰਘਣੀਆਂ ਨੇ ਕੁਰਬਾਨੀਆਂ ਦਿੱਤੀਆਂ।ਇਸ ਹਫਤੇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਮਾਤਾ, ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜਾਦਿਆਂ ਨੇ ਮਨੁੱਖੀ ਹੱਕਾਂ ਦੀ ਰਾਖੀ ਅਤੇ ਮਨੱਖੀ ਅਜਾਦੀ ਲਈ ਆਪਣਾ ਆਪ ਕੁਰਬਾਨ ਕਰਕੇ ਅਨੋਖੀ ਮਿਸਾਲ ਕਾਇਮ ਕੀਤੀ।ਜਿਸ ਕੌਮ ਵਿਚ ਇਹ ਹਫਤਾ ਉਤਸ਼ਾਹ ਅਤੇ ਪ੍ਰੇਰਣਾ ਸ੍ਰੋਤ ਹੈ ਨਾ ਕਿ ਨਿਰਾਸ਼ਤਾ ਵਾਲਾ ਸਮਾਂ ਹੈ।
ਉਨਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਕੌਮ ਦੇ ਸ਼ਾਨਾਮੱਤੇ ਤੇ ਗੌਰਵਮਈ ਵਿਰਸੇ ਬਾਰੇ ਜਾਣਕਾਰੀ ਦੇਣ ਤਾਂ ਜੋ ਬੱਚੇ ਸਿੱਖੀ ਬਾਣੇ ਅਤੇ ਬਾਣੀ ਵਿਚ ਪਰਪੱਕ ਹੋ ਸਕਣ ਅਤੇ ਸਿੱਖ ਹੋਣ `ਤੇ ਮਾਣ ਕਰ ਸਕਣ।ੇ ਸਾਹਿਬਜ਼ਾਦਿਆਂ ਵਲੋਂ ਗੁਰਮਤਿ ਦੀ ਰੌਸ਼ਨੀ ਵਿੱਚ ਜੀਵਨ ਜੀਊਦਿਆਂ ਬਾ-ਕਮਾਲ ਸੂਝ-ਬੂਝ ਅਤੇ ਸਿਆਪਣ ਦੀ ਦਿੱਤੀ ਮਿਸਾਲ ਸੰਸਾਰ ਦੇ ਇਤਿਹਾਸ ਵਿੱਚ ਕਿੱਧਰੇ ਵੀਂ ਨਹੀਂ ਮਿਲਦੀ ਹੈ, ਇਸ ਲਈ ਆਓ ਗੁਰਬਾਣੀ ਦੇ ਸੱਚੇ ਗਿਆਨ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਕੇ ਗੁਰੂ ਸਾਹਿਬ ਜੀ ਦੇ ਪੁੱਤਰ ਹੋਣ ਦਾ ਸਬੂਤ ਦੇਈਏ।
ਅਕਾਲ ਪੁਰਖ ਕੀ ਫੌਜ ਦੇ ਵਲੰਟੀਅਰਾਂ ਵਲੋਂ ਚੌਂਕ ਵਿੱਚ ਸਾਹਿਬਜਾਦਿਆਂ ਦੇ ਨਾਲ ਸਬੰਧਿਤ ਲਿਟਰੇਚਰ ਵੀ ਵੰਡਿਆ ਗਿਆ।ਸਕੂਲ ਦੇ ਡਾਇਰੈਕਟਰ ਜਗਦੀਸ਼ ਸਿੰਘ, ਪ੍ਰਿੰਸੀਪਲ ਸਤਿੰਦਰ ਸਿੰਘ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ, ਜਿੰਨਾਂ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਸਹਿਯੋਗ ਦਿੱਤਾ।ਪ੍ਰੋਗਰਾਮ ਵਿੱਚ ਅੰਮ੍ਰਿਤਸਰ ਦਸਤਾਰ ਸਿਖਲਾਈ ਕੇਂਦਰ, ਲੰਗਰ ਹਾਲ, ਸ੍ਰੀ ਦਰਬਾਰ ਸਾਹਿਬ ਦਾ ਵਿਸ਼ੇਸ਼ ਯੋਗਦਾਨ ਰਿਹਾ।
ਇਸ ਮੌਕੇ ਹਰਪ੍ਰੀਤ ਸਿੰਘ, ਰਾਜਿੰਦਰ ਸਿੰਘ, ਭਰਪੂਰ ਸਿੰਘ, ਉਂਕਾਰ ਸਿੰਘ, ਸਰਬਜੀਤ ਸਿੰਘ, ਕੁਲਬੀਰ ਸਿੰਘ ਕਨੇਡਾ, ਡਾ. ਤੇਜਿੰਦਰ ਸਿੰਘ ਅਤੇ ਬਰਿੰਦਰਪਾਲ ਸਿੰਘ, ਤਰਸੇਮ ਸਿੰਘ ਪ੍ਰਚਾਰਕ,ਸਿਮਰਨਜੀਤ ਕੌਰ, ਪੂਜਾ ਕੌਰ, ਰਾਜਪ੍ਰੀਤ ਕੌਰ ਆਦਿ ਹਾਜ਼ਰ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media