Tuesday, October 6, 2026

ਜਸਟਿਸ ਜ਼ੋਰਾ ਸਿੰਘ ਤੇ ਜੈ ਸਿੰਘ ਰੋੜੀ ਦੇ ‘ਆਪ’ ‘ਚ ਆਉਣ ਦਾ ਜੀਦਾ ਨੇ ਕੀਤਾ ਸਵਾਗਤ

 

PPN2612201801ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਆਮ ਆਦਮੀ ਪਾਰਟੀ ਬਠਿੰਡਾ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਤੇ ਬੁਲਾਰੇ ਨੀਲ ਗਰਗ ਨੇ ਜਸਟਿਸ ਜ਼ੋਰਾ ਸਿੰਘ ਦਾ ‘ਆਪ’ ਪਾਰਟੀ ਵਿੱਚ ਆਉਣ ਤੇ ਜੈ ਕਿਸ਼ਨ ਸਿੰਘ ਰੋੜੀ ਦੀ ਘਰ ਵਾਪਸੀ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਜਸਟਿਸ ਜੋਰਾ ਸਿੰਘ ਇੱਕ ਇਮਾਨਦਾਰ ਅਤੇ ਨਿਧੜਕ ਵਿਅਕਤੀ ਹਨ।ਗੜ੍ਹਸ਼ੰਕਰ ਤੋਂ ਵਿਧਾਇਕ ਜੈ ਸਿੰਘ ਰੋੜੀ ਬਾਰੇੇ ਉਹਨਾਂ ਕਿਹਾ ਕਿ ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁਲਿਆ ਨਹੀਂ ਕਹਿੰਦੇ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਬਿਖਰ ਨਹੀਂ ”ਨਿਖਰ” ਰਹੀ ਹੈ ਅਤੇ ਸਾਡੇ ਬਾਕੀ ਵਿਧਾਇਕ ਸਾਥੀ ਵੀ ਜਲਦੀ ਘਰ ਵਾਪਸੀ ਕਰ ਲੈਣਗੇ।ਉਨਾਂ ਕਿਹਾ ਪਾਰਟੀ ਵੱਧ ਤੋਂ ਵੱਧ ਸੀਟਾਂ ਲੈਣ ਵਿੱਚ ਕਾਮਯਾਬ ਰਹੇਗੀੇ।ਇਸ ਮੌਕੇ ਆਮ ਆਦਮੀ ਪਾਰਟੀ ਜੋਨ ਦੇ ਪ੍ਰੈਸ ਸਕੱਤਰ ਰਕੇਸ਼ ਪੁਰੀ, ਵਪਾਰ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਮੌੜ, ਹਲਕਾ ਇੰਚਾਰਜ ਮਹਿੰਦਰ ਸਿੰਘ ਫੁਲੋਮਿਠੀ, ਜਨਾਰਦਨ ਮਾਹੀਉ, ਅਮਨ ਸ਼ਰਮਾ, ਸੁਖਵੀਰ ਬਰਾੜ ਆਦਿ ਵਲੰਟੀਅਰ ਮੌਜੂਦ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply