ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਗ੍ਰਾਮ ਪੰਚਾਇਤ ਬੁਰਜ ਮਹਿਮਾ ਦੇ ਵਾਰਡ ਨੰ: 8 ਵਿੱਚ ਪੜੇ-ਲਿਖੇ ਮਿਹਨਤੀ ਅਤੇ ਮਿਠ ਬੋਲੜੇ ਜਸਪਾਲ ਸਿੰਘ ਜੱਸੀ (ਕਲੱਬ ਪ੍ਰਧਾਨ) ਨੂੰ ਸਰਬਸੰਮਤੀ ਨਾਲ ਪੰਚਾਇਤ ਮੈਂਬਰ ਚੁਣਿਆ ਗਿਆ ਹੈ।ਕਲੱਬ ਪ੍ਰਧਾਨ ਹੋਣ ਦੇ ਨਾਤੇ ਉਹ ਬੱਚਿਆਂ ਨੂੰ ਹਮੇਸ਼ਾਂ ਖੇਡਾਂ ਵੱਲ ਪ੍ਰੇਰਿਤ ਕਰਦੇ ਹਨ ਅਤੇ ਸਮੇਂ-ਸਮੇਂ ‘ਤੇ ਪਿੰਡ ਵਿੱਚ ਖੇਡ ਟੂਰਨਾਮੈਂਟ ਕਰਾਉਣ ਵਿੱਚ ਯੋਗਦਾਨ ਦਿੰਦੇ ਹਨ।ਜੇ ਗੱਲ ਕੀਤੀ ਜਾਵੇ ਸਰਪੰਚੀ ਅਤੇ ਪੰਚੀ ਦੀ ਚੋਣ ਲੜ ਰਹੇ ਉਮੀਦਵਾਰਾ ਦੀ ਤਾਂ ਸਭ ਤੋਂ ਵੱਧ ਪੜੇ ਲਿਖੇ ਉਮੀਦਵਾਰ ਜਸਪਾਲ ਸਿੰਘ ਜੱਸੀ ਹੀ ਹਨ।ਪਿੰਡ ਦੇ ਮੋਹਤਬਰਾਂ ਗਾਵਾ ਸਿੰਘ ਬਰਾੜ ਅਤੇ ਗੈਵੀ ਮਾਨ ਆਦਿ ਵਲੋਂ ਜਸਪਾਲ ਜੱਸੀ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਜੱਸੀ ਹਮੇਸ਼ਾਂ ਪਿੰਡ ਦਾ ਭਲਾ ਦਿਲੋਂ ਸੋਚਦੇ ਹਨ।ਉਹਨਾਂ ਨੂੰ ਕਦੇ ਵੀ ਪਿੰਡ ਵਿੱਚ ਕਿਸੇ ਨਾਲ ਵੀ ਲੜਾਈ ਝਗੜਾ ਅਤੇ ਬਹਿਸਬਾਜ਼ੀ ਕਰਦੇ ਹੋਏ ਕਦੇ ਨਹੀ ਦੇਖਿਆ ਗਿਆ, ਸਗੋਂ ਉਹਨਾਂ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਵਧ ਚੜ ਕੇ ਹਿੱਸਾ ਲੈਣ ਅਤੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਪ੍ਰੇਰਿਤ ਕਰਦੇ ਹਨ।ਉਹ ਸਾਰੇ ਪਿੰਡ ਵਾਸੀਆਂ ਦਾ ਕੰਮ ਪੂਰੀ ਇਮਾਨਦਾਰੀ, ਬਿਨਾਂਵਿਤਕਰੇ ਤੇ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਕੀਤੇ ਜਾਣਗੇ।ਇਸੇ ਜਸਪਤਾਲ ਜੱਸੀ ਨੇ ਕਿਹਾ ਕਿ ਉਹ ਪੂਰੀ ਇਮਾਨਦਾਰੀ ਤੇ ਬਿਨਾਂ ਵਿਤਕਰੇ ਅਤੇ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਪਿੰਡ ਦੇ ਵਿਕਾਸ ਨੂੰ ਪਹਿਲ ਦੇਣਗੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media