ਬਠਿੰਡਾ, 26 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਟੂਰਨਾਂਮੈਂਟ ਕਮੇਟੀ ਪੂਹਲੀ ਵਲੋਂ ਯੁਵਕ ਭਲਾਈ ਕਲੱਬ, ਨਗਰ ਨਿਵਾਸੀਆਂ ਤੇ ਐਨ.ਆਰ.ਆਈ ਸੱਜਣਾਂ ਦੇ ਸਹਿਯੋਗ ਨਾਲ ਸਵ: ਅਵਤਾਰ ਸਿੰਘ ਪੀ.ਟੀ.ਆਈ ਤੇ ਸਵ: ਹਰਬੰਸ ਸਿੰਘ ਪੀ.ਟੀ.ਆਈ ਦੀ ਯਾਦ ਵਿਚ ਅਤੇ ਸਵ: ਬਲਰਾਜ ਸਿੰਘ ਹਾਕੀ ਕੋਚ ਨੂੰ ਸਮਰਪਿਤ 9ਵਾਂ ਹਾਕੀ ਟੂਰਨਾਮੈਂਟ ਸ਼ੁਰੂ ਹੋ ਗਿਆ ਹੈ।ਟੂਰਨਾਮੈਂਟ ਦੀ ਸ਼ਰੂਆਤ ਅਵਤਾਰ ਸਿੰਘ ਹਾਕੀ ਕੋਚ, ਬਲਵਿੰਦਰ ਸਿੰਘ ਮਾਨ (ਪੰਜਾਬ ਪੁਲਿਸ) ਤੇ ਚਰਨਜੀਤ ਸਿੰਘ ਚੰਨੀ (ਪੰਜਾਬ ਪੁਲਿਸ) ਨੇ ਰਿੱਬਨ ਕੱਟ ਕੇ ਕੀਤੀ।
ਉਨ੍ਹਾਂ ਨਾਲ ਟੂਰਨਾਮੈਂਟ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਭੋਲੂ, ਲਖਵਿੰਦਰ ਸਿੰਘ ਗੋਲੂ, ਗੁਰਸ਼ਰਨ ਸਿੰਘ (ਪੰਜਾਬ ਪੁਲਿਸ), ਇਕਬਾਲਜੀਤ ਕਾਲੂ, ਗੁਰਭਗਤ ਸਿੰਘ, ਡਾ. ਗੁਰਜੀਤ ਸਿੰਘ, ਸ਼ਸ਼ਨਦੀਪ ਗਗਨਾ, ਲਖਵੀਰ ਸਿੰਘ ਲੱਖੀ ਹਾਂਗਕਾਂਗ ਤੇ ਗੁਰਪ੍ਰੀਤ ਗੀਤਾ ਵੀ ਮੌਜੂਦ ਸਨ। ਅੱਜ ਪਹਿਲੇ ਦਿਨ ਖੇਡੇ ਗਏ ਹਾਕੀ ਮੁਕਾਬਲਿਆਂ ਵਿਚ ਪਿੰਡ ਪੂਹਲੀ ਦੀ ਬੀ-ਟੀਮ ਨੇ ਮਾਣੂਕੇ ਨੂੰ 2-0 ਗੋਲਾਂ, ਬਰਨਾਲਾ ਨੇ ਪੂਹਲੀ-ਸੀ ਨੂੰ 4-2 ਗੋਲਾਂ, ਲੋਪੋ ਨੇ ਬੋਹਾ ਨੂੰ 3-1 ਗੋਲਾਂ, ਭਗਤਾ ਨੇ ਰਣੀਆਂ ਨੂੰ 3-1 ਗੋਲਾਂ, ਬੁੱਟਰ ਨੇ ਮੀਨੀਆ ਨੂੰ 4-1 ਗੋਲਾਂ ਨਾਲ ਹਰਾਇਆ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media