Friday, October 9, 2026

ਸ਼ਹੀਦੀ ਦਿਵਸ ਨੂੰ ਸਮਰਪਿਤ ਲਗਾਏ ਗਏ ਲੰਗਰ

PPN2612201829ਸਮਰਾਲਾ, 26 ਦਸੰਬਰ (ਪੰਜਾਬ ਪੋਸਟ- ਕੰਗ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਖਤ-ਏ-ਜਿਗਰ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਅਤੇ ਪੂਜਨੀਕ ਮਾਤਾ ਗੁਜਰ ਕੌਰ ਜੀ ਦੀ ਲਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਦਿਹਾੜ੍ਹੇ ਮੌਕੇ ਖੰਨਾ ਰੋਡ ਸਮਰਾਲਾ ਵਿਖੇ ਸ੍ਰੀ ਫਤਹਿਗੜ੍ਹ ਸਾਹਿਬ ਆਉਣ ਜਾਣ ਵਾਲੀ ਸੰਗਤ ਅਤੇ ਆਮ ਲੋਕਾਂ ਲਈ  ਵੇਰਕਾ ਡੇਅਰੀ ਲੁਧਿਆਣਾ ਅਤੇ ਖਾਲਸਾ ਸਰਵਿਸ ਸਟੇਸ਼ਨ ਵੱਲੋਂ ਸਾਂਝੇ ਤੌਰ `ਤੇ ਬਰੈਡ ਪਕੌੜਿਆਂ ਅਤੇ ਦੁੱਧ ਦਾ ਲੰਗਰ ਲਗਾਇਆ ਗਿਆ।ਜਿੱਥੇ ਰਾਹਗੀਰਾਂ ਨੇ ਬੜੀ ਹੀ ਸ਼ਰਧਾ ਭਾਵਨਾ ਨਾਲ ਲੰਗਰ ਛਕਿਆ।ਇਸ ਮੌਕੇ ਮੁੱਖ ਸੇਵਾਦਾਰ ਨਵਪ੍ਰੀਤ ਸਿੰਘ ਐਮ.ਪੀ.ਐਸ ਨੇ ਦੱਸਿਆ ਕਿ ਹਰ ਸਿੱਖ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੇਸ਼ ਲਈ ਆਪਣਾ ਪਰਿਵਾਰ ਵਾਰਨ ਦੀ ਸ਼ਹਾਦਤ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਵੱਲੋਂ ਪਾਏ ਪੂਰਨਿਆਂ `ਤੇ ਚੱਲਣਾ ਚਾਹੀਦਾ ਹੈ।
ਇਸ ਮੌਕੇ ਜਗਦੀਪ ਸਿੰਘ ਢੀਂਡਸਾ, ਡਿਪਟੀ ਪ੍ਰੇਮ ਜੋਤ ਸਿੰਘ, ਗੁਰਦੀਪ ਸਿੰਘ ਐਮ.ਪੀ.ਏ, ਰਾਮ ਪ੍ਰਕਾਸ਼, ਦਵਿੰਦਰ ਸਿੰਘ ਉਟਾਲਾਂ, ਰਾਜਿੰਦਰ ਸਿੰਘ, ਕਰਮਜੀਤ ਸਿੰਘ, ਜਗਦੀਸ਼ ਸਿੰਘ ਢੀਂਡਸਾ, ਕਾਲਾ ਸੇਖੋਂ, ਬਲਵੀਰ ਸਿੰਘ ਉਟਾਲਾਂ, ਕਾਲਾ ਪਹਿਲਵਾਨ, ਜਸਵੀਰ ਸਿੰਘ, ਬੰਟੀ ਆਦਿ ਨੇ ਲੰਗਰ ਵਿੱਚ ਪ੍ਰੇਮ ਭਾਵ ਨਾਲ ਸੇਵਾ ਕੀਤੀ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply