ਜੰਡਿਆਲਾ ਗੁਰੂ, 29 ਦਸੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਇੱਕ ਵਿਅਕਤੀ ਦੀ ਅੱਖ ਬੁਰੀ ਤਰਾਂ ਨਾਲ ਜ਼ਖਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਪਿੰਡ ਹੋਠੀਆਂ ਦੇ ਰਹਿਣ ਵਾਲੇ ਗੁਰਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਐਚ.ਡੀ.ਐਫ.ਸੀ ਬੈਂਕ ਲੋਹਾਰਕਾ ਰੋਡ `ਤੇ ਅਸਿਸਟੈਂਟ ਮੈਨੇਜਰ ਦੀ ਨੌਕਰੀ ਕਰਦਾ ਹੈ ਅਤੇ ਰੋਜ਼ ਦੀ ਤਰ੍ਹਾਂ ਅੱਜ ਜਦ ਉਹ ਸਵੇਰੇ ਡਿਊਟੀ `ਤੇ ਜਾਣ ਲਈ ਆਪਣੇ ਘਰ ਤੋਂ ਬੁਲੇਟ ਮੋਟਰਸਾਈਕਲ `ਤੇ ਨਿਕਲਿਆ ਤਾਂ ਅੰਮ੍ਰਿਤਸਰ ਵੱਲਾ ਬਾਈਪਾਸ `ਤੇ ਨਵੇਂ ਬਣੇ ਪੁੱਲ ਦੇ ਉਪਰ ਦੀ ਜਾਂਦਿਆਂ ਹੋਇਆ ਚਾਈਨਾ ਡੋਰ ਉਸ ਦੀ ਐਨਕ ਨੂੰ ਚੀਰਦੀ ਹੋਈ ਖੱਬੀ ਅੱਖ ਦੇ ਚਿੱਟੇ ਹਿੱਸੇ ਵਿੱਚ ਜਾ ਫਸੀ ਤੇ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਿਆ ਅਤੇ ਸਿਰ `ਤੇ ਬੰਨੀ ਹੋਈ ਪੱਗ ਵੀ ਸਿਰ ਤੋਂ ਲੱਥ ਗਈ। ਦੱਸ ਦੇਈਏ ਕਿ ਪਿਛਲੇ ਸਾਲ ਦੌਰਾਨ ਹੀ ਪਿੰਡ ਮਾਨਾਵਾਲਾ ਕਲਾਂ ਦੇ ਕਾਂਗਰਸੀ ਆਗੂ ਡਾ. ਨਰਿੰਦਰ ਸਿੰਘ ਦੇ ਮੂੰਹ ਅਤੇ ਹੱਥ `ਤੇ ਖੂਨੀ ਚਾਈਨਾ ਡੋਰ ਫਿਰ ਜਾਣ ਕਾਰਨ ਉਸ ਦੇ ਇਕ ਹੱਥ ਦੀਆਂ ਚਾਰੇ ਉਂਗਲਾ ਨਕਾਰਾ ਹੋ ਗਈਆਂ ਸਨ ਜੋ ਅਜੇ ਵੀ ਕੰਮ ਕਰਨ ਵਿਚ ਅਸਮਰੱਥ ਹਨ। ਗੁਰਜੀਤ ਸਿੰਘ ਨੇ ਪ੍ਰਸ਼ਾਸਨ ਤੇ ਪੁਲਿਸ ਦੇ ਉਚ ਅਧਿਕਾਰੀਆਂ ਕੋਲੋ ਪੁਰਜੋਰ ਮੰਗ ਕੀਤੀ ਕਿ ਇਸ ਖੂਨੀ ਚਾਈਨਾ ਡੋਰ ਵੇਚਣ ਵਾਲੇ ਵਪਾਰੀਆਂ ਤੇ ਪਤੰਗਬਾਜਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਹੋਰ ਵਿਅਕਤੀ ਇਸ ਦਾ ਸ਼ਿਕਾਰ ਨਾ ਹੋ ਸਕੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media