ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਚਾਇਤੀ ਚੋਣਾਂ ਦੌਰਾਨ ਵਾਪਰੀਆਂ ਮੰਦਭਾਗੀਆਂ ਘਟਨਾਵਾਂ `ਚ ਫਿਰੋਜਪੁਰ ਦੇ ਪਿੰਡ ਲਖਮੀਰ ਕੇ ਹਿਠਾੜ
ਵਿਖੇ ਸ਼ਰਾਰਤੀ ਅਨਸਰਾਂ ਨੇ ਬੂਥ ਕੈਪਚਰ ਕਰ ਕੇ ਬੈਲਟ ਬਕਸੇ ਨੂੰ ਅੱਗ ਲਗਾ ਦਿੱਤੀ।ਇਥੇ ਅੱਗ ਲਗਾ ਕੇ ਭੱਜ ਰਹੇ ਇੱਕ ਵਿਅਕਤੀ ਨੇ ਆਪਣੀ ਗੱਡੀ ਹੇਠਾਂ ਦੇ ਕੇ ਇਕ ਵਿਅਕਤੀ ਨੂੰ ਕੁਚਲ ਦਿਤਾ, ਜਿਸ ਨਾਲ ਉਸ ਦੀ ਮੌਤ ਹੋ ਗਈ।ਜਲਾਲਾਬਾਦ `ਚ ਬੈਲਟ ਪੇਪਰ ਸਾੜੇ ਗਏ।ਪੁਲਿਸ ਵਲੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ।ਕਪੂਰਥਲਾ ਦੇ ਪਿੰਡ ਭਰੋਵਾਲ ਵਿਖੇ ਕੁੱਝ ਵਿਅਕਤੀਆਂ ਵਲੋਂ ਪੋਲਿੰਗ ਪਾਰਟੀ `ਤੇ ਹਮਲਾ ਕੀਤਾ ਗਿਆ।ਸਮਾਣਾ `ਚ ਦੋ ਧਿਰਾਂ ਦਰਮਿਆਨ ਝੜਪਾਂ ਹੋਈਆ, ਜਿਸ ਦੌਰਾਨ ਡਾਂਗਾਂ ਚੱਲਣ ਦੀ ਖਬਰ ਹੈ।ਬਠਿੰਡਾ ਦੇ ਪਿੰਡ ਜਲਾਲ ਵਿੱਚ ਕੁੱਝ ਕਾਂਗਰਸੀ ਵਰਕਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ, ਜਿਸ ਕਰ ਕੇ ਵੋਟਾਂ ਦੀ ਗਿਣਤੀ ਰੋਕਣੀ ਪਈ।ਤਰਨ ਤਾਰਨ `ਚ ਵੀ ਦੋ ਧੜੇ ਭਿੜੇ।ਬੱਸੀ ਪਠਾਣਾ ਦੇ ਪ੍ਰੀਜਾਈਡਿੰਗ ਅਫਸਰ ਨੂੰ ਮੁਅੱਤਲ ਕੀਤੇ ਜਾਣ ਦਾ ਸਮਾਚਾਰ ਹੈ।ਫਰੀਦਕੋਟ ਦੇ ਪੱਕਾ ਪਿੰਡ ਵਿਚ ਜਾਅਲੀ ਵੋਟਾਂ ਪੈਣ ਦੇ ਦੋਸ਼ ਲੱਗੇ।ਅਜਨਾਲਾ ਦੇ ਇੱਕ ਪਿੰਡ ਵਿੱਚ ਦੋ ਕਾਂਗਰਸੀ ਧਿਰਾਂ ਵੀ ਭਿੜ ਗਈਆਂ।ਪਟਿਆਲਾ ਦੇ ਬੋਸਰਕਲਾਂ `ਚ ਵੀ ਝੜਪਾਂ ਦੀਆਂ ਖਬਰਾਂ ਮਿਲੀਆਂ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media