ਅੰਮ੍ਰਿਤਸਰ, 30 ਦਸੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿੱਚ ਚੋਣ ਅਮਲ ਸ਼ੁਰੂ ਹੋਣ ਉਪਰੰਤ 13276 ਪੰਚਾਇਤਾਂ ਵਿਚੋਂ 4363 ਦੇ ਸਰਪੰਚ ਅਤੇ 46754
ਪੰਚ ਸਰਬਸੰਮਤੀ ਨਾਲ ਚੁਣ ਲਏ ਗਏ ਸਨ।ਅੱਜ 30 ਦਸੰਬਰ ਨੂੰ 8913 ਸਰਪੰਚਾਂ ਅਤੇ 76960 ਪੰਚਾਂ ਲਈ ਚੋਣਾਂ ਹੋਈਅ, ਜਿਸ ਲਈ 17268 ਪੋਲਿੰਗ ਬੂਥ ਬਣਾਏ ਗਏ।ਪੰਚਾਇਤੀ ਚੋਣਾਂ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਲਈ 12787395 ਵੋਟਰ ਦਰਜ਼ ਸਨ, ਜਿੰਨਾਂ ਵਿੱਚ 6688245 ਪੁਰਸ਼, 6066245 ਔਰਤਾਂ ਤੇ 97 ਕਿੰਨਰ ਸਨ। ਕੁੱਝ ਇੱਕ ਥਾਵਾਂ ਨੂੰ ਛੱਡ ਕੇ ਚੋਣ ਅਮਲ ਸ਼ਾਂਤੀ ਨਾਲ ਸੰਪਨ ਹੋਇਆ।ਉਨਾਂ ਕਿਹਾ ਕਿ ਪੰਜਾਬ ਵਿੱਚ ਕੁੱਲ 80 ਫੀਸਦ ਚੋਣਾਂ ਪੋਲ ਹੋਈਆਂ।ਬਠਿੰਡਾ ਵਿਚ ਸਭ ਤੋਂ ਵੱਧ 86.95 ਫੀਸਦ ਪੋਲਿੰਗ ਹੋਈ।ਉਨਾਂ ਕਿਹਾ ਕਿ ਚੋਣਾਂ ਦੌਰਾਨ ਕੁੱਝ ਥਾਵਾਂ ਤੇ ਬੂਥ ਕੈਪਚਰਿੰਗ ਤੇ ਹਿੰਸਾ ਦੀਆਂ ਖਬਰਾਂ ਮਿਲ਼ੀਆਂ ਹਨ ਅਤੇ ਡਿਊਟੀ `ਚ ਕੁਤਾਹੀ ਕਰਨ ਵਾਲਿਆਂ ਖਿਲਾਫ ਕਾਰਵਾਈ ਕੀਤੀ ਗਈ ਹੈ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media