Wednesday, February 25, 2026

ਨਵਾਂ ਸਾਲ -2019

ਰਲ ਮਿਲ ਗੀਤ ਖੁਸ਼ੀ ਦੇ ਗਾਈਏ,
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ।

ਵਿਆਹਾਂ ਦੇ ਖ਼ਰਚੇ ਘਟਾਈਏ
ਨਾ ਵੱਡੀ ਜੰਝ ਬਰਾਤੇ ਆਵੇ
ਨਾ ਕੋਈ ਬਾਪੂ ਕਰਜ਼ਾ ਚੁੱਕੇ
ਨਾ ਕੋਈ ਧੀਅ ਕਿਸੇ ਦੀ ਫੂਕੇ……
ਨਾ ਵਿਚ ਕੋਈ ਵਿਚੋਲਾ ਪਾਈਏ
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ।

ਨਾ ਕੋਈ ਦਾਜ ਨਾ ਦਹੇਜ
ਨਾ ਕੋਈ ਕੁਰਸੀ ਨਾ ਕੋਈ ਮੇਜ਼
ਨਾ ਕੋਈ ਵਾਜਾ ਨਾ ਕੋਈ ਡੰਮ੍ਹ ਡੰਮ੍ਹ
ਆ ਜਾ ਦੋਨੋਂ ਨੱਚੀਏ ਛੰਮ ਛੰਮ
ਨੌਕਰੀ ਨਹੀਂ ਤਾਂ ਪਾਈਏ ਢਾਬਾ
ਨਾ ਕਿਸੇ ਦੀ ਝਿੜਕ ਨਾ ਕਿਸੇ ਦਾ ਦਾਬਾ
ਦਾਲ ਮਾਂਹ ਦੀ ਮੁਰਗ਼ੇ ਵਰਗੀ
ਤੜਕਾ ਲਸਣ ਦਾ ਅਸੀਂ ਲਗਾਈਏ
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ।

ਛੋਟਾ ਪਰਿਵਾਰ ਸੁਖੀ ਪਰਿਵਾਰ
ਦੇਸ਼ ਦੀ ਸਰਕਾਰ `ਤੇ ਨਾ ਪਾਈਏ ਭਾਰ
ਆਪਣਾ ਖਰਚਾ ਆਪ ਉਠਾਈਏ
ਆਓ ਭ੍ਰਿਸ਼ਟਾਚਾਰ ਘਟਾਈਏ
ਰਿਸ਼ਵਤਖ਼ੋਰੀ ਜੜੋਂ ਮਿਟਾਈਏ
ਸੁੱਤੇ ਆਗੂ ਅਸੀਂ ਜਗਾਈਏ
ਬੁੱਢੇ ਦੀ ਥਾਂ ਨੌਜਵਾਨ ਲਿਆਈਏ
ਜੋਸ਼ ਨਾਲ ਫਿਰ ਜੋ ਨੇ ਅਧੂਰੇ
ਸਾਰੇ ਹੀ ਅਸੀਂ ਕੰਮ ਮੁਕਾਈਏ
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ।

ਨਾ ਇਥੇ ਕੋਈ ਸੌਵੇਂ ਭੁੱਖਾ
`ਭੱਟ` ਗ਼ਰੀਬੀ ਨੂੰ ਅਸੀਂ ਜੜੋਂ ਮਿਟਾਈਏ ……
ਨਵੇਂ ਸਾਲ ਦਾ ਜਸ਼ਨ ਮਨਾਈਏ…….
ਚੱਲ ਨਵੇਂ ਸਾਲ ਦਾ ਜਸ਼ਨ ਮਨਾਈਏ।

Harminder Singh Bhatt

 

 

 

 

 

 

 
ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ।ਮੋ- 9914062205

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply