Thursday, October 1, 2026

ਜ਼ਿੰਦਗੀ

ਜ਼ਿੰਦਗੀ ਦੇ ਲੰਘੇ, ਸਾਲ ਬੜੇ ਨੇ।
ਆਪਣਿਆਂ ਕੀਤੇ, ਕਮਾਲ ਬੜੇ ਨੇ।

ਬੁਝਦੀ ਨੂੰ, ਬੁਝਣ ਨਾ ਦਿੱਤਾ,
ਧੁੱਖਦੀ `ਤੇ ਵੀ, ਤੇਲ ਪਾ ਦਿੱਤਾ।
ਉਂਝ ਉੱਚੇ ਸੁੱਚੇ, ਖਿਆਲ ਬੜੇ ਨੇ।
ਜ਼ਿੰਦਗੀ ਦੇ ਲੰਘੇ, ———।

ਲੱਤਾਂ ਖਿੱਚਣ ਦੇ ਵਿੱਚ ਅੱਗੇ,
ਰੱਬ ਤੋਂ ਇਨ੍ਹਾਂ ਨੂੰ, ਡਰ ਨਾ ਲੱਗੇ
ਇਨ੍ਹਾਂ ਪੁੱਟੇ ਅੱਗੇ, ਖਾਲ ਬੜੇ ਨੇ।
ਜ਼ਿੰਦਗੀ ਦੇ ਲੰਘੇ, ———।

ਚੰਗੇ ਮਾੜੇ ਦਿਨ ਯਾਦ ਰਹਿਣਗੇ,
ਬੜਾ ਚੰਗਾ ਸੀ ਫਿਰ ਕਹਿਣਗੇ।
ਸੁਖਬੀਰ ਮਨ `ਚ ਅਜੇ ਸਵਾਲ ਬੜੇ ਨੇ।
ਜ਼ਿੰਦਗੀ ਦੇ ਲੰਘੇ, ਸਾਲ ਬੜੇ ਨੇ।
ਆਪਣਿਆਂ ਕੀਤੇ ਕਮਾਲ ਬੜੇ ਨੇ।
      Sukhbir Khurmania

 

 

 

 

 

 

ਸੁਖਬੀਰ ਸਿੰਘ ਖੁਰਮਣੀਆਂ
477 /21, ਕਿਰਨ ਕਲੋਨੀ ਗੁਮਟਾਲਾ,
ਅੰਮ੍ਰਿਤਸਰ ।
ਮੋਬਾ:-9855512677

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply