Friday, September 25, 2026

ਸਿਖਿਆ ਮੰਤਰੀ ਸੋਨੀ ਨੇ ਤਾਇਕਵਾਂਡੋ ਚੈਂਪੀਅਨਸ਼ਿਪ 2018 ਦਾ ਕੀਤਾ ਉਦਘਾਟਨ

PUNJ0101201909ਅੰਮ੍ਰਿਤਸਰ, 1 ਜਨਵਰੀ 2019 (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ ਸੋਨੀ ਨੇ ਬੈਡਮਿੰਟਨ ਹਾਲ ਗੋਲਬਾਗ ਵਿਖੇ ਦੂਜੀ ਓਪਨ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ 2018 ਦਾ ਉਦਘਾਟਨ ਕੀਤਾ।  ਭਾਰਤ ਦੇ ਵੱਖ -ਵੱਖ ਰਾਜਾਂ ਤੋਂ ਇਲਾਵਾ ਗ੍ਰੀਸ, ਨੇਪਾਲ ਅਤੇ ਹੋਰ ਦੇਸ਼ਾਂ ਦੇ ਵੀ ਲਗਭਗ 340 ਖਿਡਾਰੀਆਂ ਨੇ ਭਾਗ ਲਿਆ।
    ਸੋਨੀ ਨੇ ਇਸ ਸਮੇਂ ਕਿਹਾ ਕਿ ਇਹ ਖੇਡਾਂ ਹਰ ਵਿਅਕਤੀ ਦੇ ਜੀਵਨ ਵਿੱਚ ਅਨੁਸਾਸ਼ਨ ਪੈਦਾ ਕਰਦੀ ਹੈ।ਉਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਇਹ ਖੇਡ ਖਾਸ ਕਰਕੇ ਲੜਕੀਆਂ ਵਾਸਤੇ ਸੈਲਫ ਡਿਫੈਂਸ ਵਾਸਤੇ ਬਹੁਤ ਹੀ ਜ਼ਰੂਰੀ ਹੈ।ਉਨਾਂ ਨੇ ਐਸੋਸੀਏਸ਼ਨ ਨੂੰ ਵਿਸਵਾਸ਼ ਦਵਾਇਆ ਕਿ ਆਉਂਦੇ ਸਾਲ ਤੱਕ ਬੈਡਮਿੰਟਨ ਹਾਲ ਦੇ ਸਟੇਡੀਅਮ ਨੂੰ ਹੋਰ ਵਧੀਆ ਬਣਾਇਆ ਜਾਵੇਗਾ ਅਤੇ ਖਿਡਾਰੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।ਐਸੋਸੀਏਸ਼ਨ ਵਲੋਂ ਮੰਤਰੀ ਸੋਨੀ ਨੂੰ ਸਨਮਾਨਤ ਵੀ ਕੀਤਾ ਗਿਆ।ਇਸ ਮੌਕੇ ਪ੍ਰਧਾਨ ਅਬਿਲਾਸ਼ ਕੁਮਾਰ, ਪੰਕਜ ਚੌਰਸੀਆ, ਰਾਜਾ ਨੌਸ਼ਾਦ ਆਲਮ, ਰਾਜੂ ਭਾਰਤੀ, ਅਰਵਿੰਦ ਸਿੰਘ ਅਤੇ ਕੁਲਦੀਪ ਸਿੰਘ ਵੀ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply