Saturday, September 26, 2026

ਵਕਫ਼ ਬੋਰਡ ਦੀ ਧੱਕੇਸ਼ਾਹੀ ਵਿਰੁੱਧ ਦੁਕਾਨਦਾਰਾਂ ਨੇ ਕੈਬਨਿਟ ਮੰਤਰੀ ਸੋਨੀ ਨੂੰ ਦਿੱਤਾ ਮੰਗ ਪੱਤਰ

PUNJ0101201910 ਅੰਮ੍ਰਿਤਸਰ, 1 ਜਨਵਰੀ 2019 (ਪੰਜਾਬ ਪੋਸਟ – ਸੁਖਬੀਰ ਸਿੰਘ) – ਵਕਫ਼ ਬੋਰਡ ਦੀ ਜ਼ਮੀਨ `ਤੇ ਪਿਛਲੇ ਕਾਫ਼ੀ ਸਾਲਾਂ ਤੋਂ ਕਿਰਾਏਦਾਰ ਦੇ ਤੌਰ `ਤੇ ਆਪਣਾ ਕਾਰੋਬਾਰ ਚਲਾ ਰਹੇ ਸ਼ਹਿਰ ਦੇ 12563 ਦੁਕਾਨਦਾਰਾਂ ਵਲੋਂ ਵਕਫ਼ ਬੋਰਡ ਦੀ ਧੱਕੇਸ਼ਾਹੀ ਵਿਰੁੱਧ ਹਾਲਗੇਟ ਮੱਛੀ ਮੰਡੀ ਵਿਖੇ ਇਕ ਰੋਸ ਧਰਨਾ ਦਿੱਤਾ ਗਿਆ।ਜਿਸ ਵਿੱਚ ਉਚੇਚੇ ਤੌਰ `ਤੇ ਪਹੁੰਚੇ ਸਿਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਧਰਨਾ ਦੇ ਰਹੇ ਦੁਕਾਨਦਾਰਾਂ ਕੋਲੋਂ ਮੰਗ ਪੱਤਰ ਲਿਆ।PUNJ0101201911
ਸੋਨੀ ਨੇ ਦੁਕਾਨਦਾਰਾਂ ਨੂੰ ਵਿਸਵਾਸ਼ ਦਿਵਾਇਆ ਕਿ ਵਕਫ਼ ਬੋਰਡ ਦੇ ਧੱਕੇਸ਼ਾਹੀ ਵਿਰੁੱਧ ਓਹ ਖੁਦ ਮੁੱਖ ਮੰਤਰੀ ਪੰਜਾਬ ਨੂੰ ਮਿਲਣਗੇ ਅਤੇ ਉਨਾਂ ਦੇ ਮਸਲੇ ਦਾ ਹੱਲ ਕਰਾਉਣਗੇ।ਸੋਨੀ ਨੇ ਦੱਸਿਆ ਕਿ ਜਲਦ ਹੀ ਮੱਛੀ ਮੰਡੀ ਵਿਖੇ ਪਾਰਕਿੰਗ ਬਣਾਈ ਜਾ ਰਹੀ ਹੈ ਤਾਂ ਜੋ ਟਰੈਫਿਕ ਦੇ ਸਮੱਸਿਆ ਤੋਂ ਨਿਜ਼ਾਤ ਮਿਲ ਸਕੇ। ਉਨਾਂ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕੀ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਨਜਾਇਜ਼ ਕਬਜ਼ੇ ਨਾ ਕਰਨ।
ਇਸ ਮੌਕੇ ਰਾਜਪਾਲ ਮਹਾਜਨ, ਧਰਮਵੀਰ ਸਰੀਨ, ਤਰਸੇਮ ਮਹਾਜਨ, ਅਰੁਣ ਮਹਾਜਨ, ਸੁਨੀਲ ਕਾਉਂਟੀ, ਰਮਨ ਮਹਾਜਨ, ਪ੍ਰਦੀਪ ਸਿੰਘ, ਸੰਦੀਪ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਦੁਕਾਨਦਾਰ ਹਾਜ਼ਰ ਸਨ।

Check Also

ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …

Leave a Reply