ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਸਿਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਬੀਤੇ ਦਿਨ ਕੇਂਦਰੀ ਵਿਧਾਨ ਸਭਾ ਹਲਕਾ ਦੇ ਅਧੀਨ ਪੈਂਦੇ ਵਾਰਡ ਨੰ. 68 ਅਮਨ ਐਵੀਨਿਊ ਵਿਖੇ ਬਾਬਾ ਮੋਹਨ ਸ਼ਾਹ ਗੱਦੀ ਨਸ਼ੀਨ ਵੱਲੋਂ ਕਰਵਾਏ ਗਏ 25ਵੇਂ ਉਰਸ ਮੁਬਾਰਕ ਮੌਕੇ ਪਹੁੰਚ ਕੇ ਸ਼ਹਿਰ ਵਾਸੀਆਂ ਨੂੰ ਉਰਸ ਮੁਬਾਰਕ ਅਤੇ ਕੇਕ ਕੱਟ ਕੇ ਨਵਾਂ ਸਾਲ ਮਨਾਇਆ।ਸੋਨੀ ਨੇ ਕਿਹਾ ਕਿ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਅਤੇ ਸਾਡਾ ਪੰਜਾਬ ਤੇ ਦੇਸ਼ ਹੋਰ ਤਰੱਕੀ ਦੀਆਂ ਬੁਲੰਦੀਆਂ ਨੂੰ ਪ੍ਰਾਪਤ ਕਰੇ।
ਸੋਨੀ ਨੂੰ ਕਮੇਟੀ ਦੇ ਮੈਂਬਰਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ।ਉਨਾਂ ਇਸ ਸਮੇਂ ਦੱਸਿਆ ਕਿ ਅਮਨ ਐਵਨਿਊ ਵਿਖੇ ਇਕ ਪਾਰਕ ਦਾ ਪੂਰੀ ਤਰ੍ਹਾਂ ਨਵੀਨੀਕਰਨ ਕਰ ਦਿੱਤਾ ਗਿਆ ਹੈ ਅਤੇ ਦੂਜਾ ਪਾਰਕ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲਦੀ ਹੀ ਬਣਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਬੱਚਿਆਂ ਲਈ ਜਿੰਮ ਅਤੇ ਬਜੁਰਗਾਂ ਦੇ ਬੈਠਣ ਲਈ ਬੈਂਚ ਵੀ ਲਗਾਏ ਜਾਣਗੇ।ਸੋਨੀ ਨੇ ਦੱਸਿਆ ਕਿ ਅਮਨ ਐਵਨਿਊ ਵਿਖੇ ਨਵਾਂ ਲੱਗਣ ਵਾਲਾ ਟਿਊਬਵੈਲ ਪਾਸ ਹੋ ਚੁੱਕਾ ਅਤੇ ਛੇਤੀ ਹੀ ਇਸ ਨੂੰ ਚਾਲੂ ਕਰ ਦਿੱਤਾ ਜਾਵੇਗਾ।ਉਨਾਂ ਇਲਾਕੇ ਦਾ ਦੌਰਾ ਵੀ ਕੀਤਾ ਅਤੇ ਲੋਕਾਂ ਨੂੰ ਮਿਲ ਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ।
ਇਸ ਮੌਕੇ ਯੂਨਿਸ ਕੁਮਾਰ ਡਿਪਟੀ ਮੇਅਰ, ਵਿਕਾਸ ਸੋਨੀ ਕੌਂਸਲਰ, ਤਾਹਿਰ ਸ਼ਾਹ ਕੌਂਸਲਰ, ਪਰਮਜੀਤ ਚੋਪੜਾ ਕੋਂਸਲਰ, ਅਜੈ ਕਨੋਜੀਆ, ਅਨਿਲ ਕਨੋਜੀਆ, ਬੌਬੀ, ਵਿੱਕੀ ਧੁੰਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਹਾਜ਼ਰ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media