ਅੰਮ੍ਰਿਤਸਰ, 2 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਜ਼ਿਲਾ ਫਿਰੋਜਪੁਰ ਵਿਖੇ ਖੇਤਰੀ ਪਾਸਪੋਰਟ ਦਫਤਰ ਦੇ ਪਹਿਲੇ ਡਾਕਘਰ ਦੇ ਪਾਸਪੋਰਟ ਸੇਵਾ ਕੇਂਦਰ (ਪੀ.ਓ.ਪੀ.ਐਸ.ਕੇ) ਦਾ ਉਦਘਾਟਨ 9 ਜਨਵਰੀਨੂੰ ਸਵੇਰੇ 11.00 ਵਜੇ ਸ਼ੇਰ ਸ਼ਾਹ ਵਾਲੀ ਚੌਂਕ ਫਿਰੋਜ਼ਪੁਰ ਕੈਂਟ ਦੇ ਨੇੜੇ ਮੁੱਖ ਪੋਸਟ ਆਫਿਸ ਵਿਖੇ ਸ਼ੇਰ ਸਿੰਘ ਘੁਬਾਇਆ ਮੈਂਬਰ ਪਾਰਲੀਮੈਂਟ ਫਿਰੋਜ਼ਪੁਰ ਵਲੋ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਮੁਨੀਸ਼ ਕਪੂਰ ਰਿਜਨਲ ਪਾਸਪੋਰਟ ਅਫ਼ਸਰ ਨੇ ਦੱਸਿਆ ਕਿ ਮੌਜੂਦਾ ਸਮੇਂ, ਅੰਮ੍ਰਿਤਸਰ, ਤਰਨ ਤਾਰਨ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਨੂੰ ਖੇਤਰੀ ਪਾਸਪੋਰਟ ਦਫਤਰ ਵਿਚ ਪੈਂਦੇ ਸਾਰੇ ਬਿਨੈਕਾਰਾਂ ਨੂੰ ਪਾਸਪੋਰਟ ਸੇਵਾ ਕੇਂਦਰ ਅਮਿ੍ਰਤਸਰ ਵਿਖੇ ਆਪਣੇ ਪਾਸਪੋਰਟ ਸਬੰਧੀ ਅਰਜ਼ੀਆਂ ਜਮ੍ਹਾਂ ਕਰਾਉਣੀਆਂ ਪੈਂਦੀਆਂ ਸਨ। ਪ੍ਰੰਤੂ ਹੁਣ ਵਿਦੇਸ਼ ਮੰਤਰਾਲੇ ਨੇ ਫੈਸਲਾ ਕੀਤਾ ਹੈ ਕਿ ਕੋਈ ਵੀ ਨਾਗਰਿਕ ਭਾਰਤ ਵਿਚ ਕਿਤੇ ਵੀ ਪਾਸਪੋਰਟ ਨਾਲ ਸੰਬੰਧਤ ਸੇਵਾਵਾਂ ਲਈ ਬਿਨੈ ਕਰ ਸਕਦਾ ਹੈ, ਚਾਹੇ ਉਹ ਆਪਣੇ ਨਿਵਾਸ ਸਥਾਨ ਦੇ ਨਜ਼ਦੀਕ ਅਪਲਾਈ ਕਰ ਸਕਦਾ ਹੈੈ। ਉਨਾਂ ਦੱਸਿਆ ਕਿ ਪੀ.ਓ.ਪੀ.ਐਸ.ਕੇ ਫਿਰੋਜ਼ਪੁਰ ਦਾ ਨਾ ਸਿਰਫ ਫਿਰੋਜ਼ਪੁਰ ਦੇ ਵਸਨੀਕਾਂ ਬਲਕਿ ਆਲੇ ਦੁਆਲੇ ਦੇ ਇਲਾਕਿਆਂਂ ਦੇ ਸਾਰੇ ਵਾਸੀਆਂ ਨੂੰ ਵੀ ਫਾਇਦਾ ਦੇਵੇਗਾ।ਮੁਨੀਸ਼ ਕਪੂਰ ਨੇ ਦੱਸਿਆ ਕਿ ਫਿਰੋਜ਼ਪੁਰ ਅਤੇ ਆਲੇ ਦੁਆਲੇ ਦੇ ਇਲਾਕਿਆਂ ਦੇ ਨਿਵਾਸੀ ਪੀ.ਓ.ਪੀ.ਐਸ.ਕੇ ਫਿਰੋਜ਼ਪੁਰ ਵਿਖੇ ਆਪਣਾ ਪਾਸਪੋਰਟ ਅਰਜ਼ੀ ਫਾਰਮ ਜਮਾਂ ਕਰਾਉਣ ਦਾ ਵਿਕਲਪ ਹੋਵੇਗਾ ਅਤੇ ਰੋਜ਼ਾਨਾ 50 ਵਿਅਕਤੀਆਂ ਨੂੰ ਅਪਆਇੰਟਮੈਂਟ ਦਿੱਤੀ ਜਾਵੇਗੀ।
ਉਨਾਂ ਦੱਸਿਆ ਕਿ ਬਿਨੈਕਾਰ ਵੈਬਸਾਈਟ … `ਤੇ ਵੀ ਆਪਣੇ ਆਨਲਾਈਨ ਪਾਸਪੋਰਟ ਅਰਜ਼ੀਆ ਭੇਜ ਸਕਦੇ ਹਨ ਅਤੇ ਆਪਣੀ ਫੀਸ ਜਮ੍ਹਾਂ ਕਰਵਾ ਕੇ ਫਾਈਲ ਜਮਾਂ ਕਰਵਾਉਣ ਦਾ ਸਮਾਂ ਲੈ ਸਕਦੇ ਹਨ।ਉਨਾਂ ਦੱਸਿਆ ਕਿ ਬਿਨੈਕਾਰ ਆਪਣੇ ਮੋਬਾਇਲ ਤੇ ਪਾਸਪੋਰਟ ਸੇਵਾ ਐਪ ਪਲੇ ਸਟੋਰ ਤੋਂ ਡਾਊਨਲੋਡ ਕਰਕੇ ਵੀ ਫੋਨ ਰਾਹੀਆਂ ਆਪਣੀਆਂ ਅਰਜ਼ੀਆਂ ਭੇਜ ਸਕਦੇ ਹਨ। ਉਨਾਂ ਦੱਸਿਆ ਕਿ ਅਪਾਇੰਟਮੈਂਟ ਮਿਲਣ ਸਮੇਂ ਬਿਨੈਕਾਰਾਂ ਨੂੰ ਆਪਣੇ ਸਾਰੇ ਅਸਲ ਦਸਤਾਵੇਜ ਨਾਲ ਲੈ ਕੇ ਪਾਸਪੋਰਟ ਸੇਵਾ ਕੇਂਦਰ ਆਉਣਾ ਹੋਵੇਗਾ।ਮੁਨੀਸ਼ ਕਪੂਰ ਨੇ ਦੱਸਿਆ ਕਿ ਤਤਕਾਲ ਅਤੇ ਪੀ.ਸੀ.ਸੀ ਬਿਨੈ ਪੱਤਰ ਅਜੇ ਫਿਰੋਜਪੁਰ ਦਫ਼ਤਰ ਵਿਖੇ ਨਹੀਂ ਲਏ ਜਾ ਸਕਣਗੇ. ਕਿਉਂਕਿ ਅਜੇ ਪੀ ਐਸ ਕੇ ਮੋਡ ਵਿਚ ਤਬਦੀਲੀ ਦੀ ਪ੍ਰਕਿਰਿਆ ਚੱਲ ਰਹੀ ਹੈ।
Check Also
ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …
Punjab Post Daily Online Newspaper & Print Media