Saturday, October 17, 2026

ਲਾਇਨਜ਼ ਕਲੱਬ ਮੁਸਕਾਨ ਵੱਲੋ ਮੈਡੀਕਲ ਕੈਪ ਆਯੋਜਿਤ

PPN01091405
ਬਟਾਲਾ, 1 ਸਤੰਬਰ (ਨਰਿੰਦਰ ਬਰਨਾਲ) – ਲਾਇਨਜ਼ ਕਲੱਬ ਬਟਾਲਾ ਮੁਸਕਾਨ ਡਿਸਟ੍ਰਿਕ 321 ਡੀ ਵੱਲੋ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਇੱਕ ਮੈਡੀਕਲ ਕੈਪ ਆਯੋਜਿਤ ਕੀਤਾ ਗਿਆ।ਇਸ ਮੈਡੀਕਲ ਕੈਪ ਵਿਚ ਵਿਆਹ ਪੁਰਬ ਲਾਇੰਨਜ਼ ਕਲੱਬ ਦੇ ਮੈਬਰਾਂ ਨੈੈ ਭਾਗ ਲੈਦਿਆਂ ਵਿਆਹ ਪੁਰਬ ਦੀ ਸੋਭਾ ਵਧਾਉਣ ਆਈ ਸੰਗਤਾਂ ਦਾ ਮੈਡੀਕਲ ਚੈਕ ਅਪ ਕੀਤਾ, ਕੈਪ ਦਾ ਉਦਘਾਟਨ ਲਇੰਨ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਕੀਤਾ ਗਿਆ।ਇਸ ਕੈਪ ਦੌਰਾਨ ਡਾ ਰਿੰਕਲ ਢਿਲੋ, ਲਾਇੰਨ ਡਾ ਰਣਜੀਤ ਸਿੰਘ, ਡਾ ਜ਼ਸਵਿੰਦਰ ਸਿਘ ਰੰਧਾਵਾ ਨੇ ਵੱਖ ਬਿਮਾਰੀਆਂ ਦਾ ਚੈਕਅੱਪ ਕੀਤਾ।ਇਸ ਮੌਕੇ ਸਮਾਧ ਰੋਡ ਨਜਦੀਕ ਅੰਕੁਰ ਪ੍ਰੈਸ ਤੇ ਲਗਾਏ ਗਏ ਮੈਡੀਕਲ ਕੈਪ ਸਿੰਘ ਜ਼ੋਨ ਚੇਅਰਮੈਨ ਹਰਭਜ਼ਨ ਸਿੰਘ ਸੇਖੋ, ਲਾਇਨ ਭਾਰਤ ਭੂਸ਼ਨ, ਲਾਇਨ ਬਰਿੰਦਰ ਸਿੰਘ, ਲਾਇਨ ਲਖਵਿੰਦਰ ਸਿੰਘ ਢਿਲੋ, ਲਾਇਨ ਬਲਕਾਰ ਸਿੰਘ, ਲਾਇਨ ਡਾ ਜ਼ਸਵਿੰਦਰ ਸਿੰਘ ਰੰਧਾਵਾ, ਲਾਇਨ ਬਖਸਿੰਦਰ ਸਿੰਘ, ਪ੍ਰਿੰਸੀਪਲ ਲਾਇੰਨ ਦਵਿੰਦਰ ਸਿੰਘ ਆਦਿ ਲਾਇਨਜ਼ ਕਲੱਬ ਮੁਸਕਾਨ ਬਟਾਲਾ ਦੇ ਮੈਬਰ ਹਾਜ਼ਰ ਸਨ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply