ਸੰਗਰੂਰ, 3 ਜਨਵਰੀ (ਪੰਜਾਬ ਪੋਸਟ- ਭੱਟ) – ਸਮਾਜਿਕ, ਸਾਹਿਤਕ ਅਤੇ ਸੰਸਕ੍ਰਿਤ ਖੇਤਰ ਵਿੱਚ ਕੌਮੀ ਪੱਧਰ `ਤੇ ਸਰਗਰਮ ਸੰਸਥਾ ਸਖੀ ਸਾਹਿਤ ਪਰਿਵਾਰ ਵਲੋਂ ਮਾਂ ਬੋਲੀ ਪੰਜਾਬੀ ਅਤੇ ਰਾਸ਼ਟਰ ਭਾਸ਼ਾ ਹਿੰਦੀ ਵਿੱਚ ਕਈ ਰਚਨਾਵਾਂ ਅਤੇ ਲੇਖ ਲਿਖ ਚੁੱਕੇ ਲੇਖਕ ਅਤੇ ਪੰਜਾਬੀ ਗਾਇਕ ਹਰਮਿੰਦਰ ਸਿੰਘ ਭੱਟ ਨੂੰ ਪੰਜਾਬ ਦਾ ਸਕੱਤਰ ਅਤੇ ਜਿਲ੍ਹਾ ਸੰਗਰੂਰ ਦਾ ਪ੍ਰਧਾਨ ਨਿਯੁੱਕਤ ਕੀਤਾ ਹੈ।ਸਖੀ ਸਾਹਿਤ ਪਰਿਵਾਰ ਦੀ ਪ੍ਰਧਾਨ ਡਾ. ਦੀਪਿਕਾ ਅਤੇ ਕੌਮੀ ਜਨਰਲ ਸਕੱਤਰ ਆਨੰਦ ਅਮਿਤ ਨੇ ਦੱਸਿਆ ਕਿ ਲੇਖਕ ਹਰਮਿੰਦਰ ਸਿੰਘ ਭੱਟ ਦੀਆਂ ਸਾਹਿਤਕ ਖੇਤਰ ਦੀਆਂ ਸਰਗਰਮੀਆਂ ਨੂੰ ਦੇਖਦੇ ਹੋਏ ਉਨਾਂ ਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ।ਉਨ੍ਹਾਂ ਕਿਹਾ ਕਿ ਸਾਡੀ ਸੰਸਥਾ ਵਲੋਂ ਭਾਰਤ ਭਰ ਦੇ ਹਰ ਸੂਬੇ ਵਿਚ ਕਲਮ ਦੁਆਰਾ ਸਾਰਥਿਕ ਸੇਵਾਵਾਂ ਨਿਭਾਅ ਰਹੇ ਲੇਖਕਾਂ ਨੂੰ ਉਤਸ਼ਾਹਿਤ ਕਰਨ ਹਿੱਤ ਅਤੇ ਸਭਿਅਚਾਰਕ, ਸਮਾਜਿਕ ਅਤੇ ਸਾਹਿਤਕ ਖੇਤਰ ਨੂੰ ਪਫੁੁਲਿਤ ਕਰਨ ਲਈ ਸਮਾਗਮ ਕਰਵਾਏ ਜਾਂਦੇ ਹਨ।ਲੇਖਕ ਹਰਮਿੰਦਰ ਸਿੰਘ ਭੱਟ ਨੇ ਇਸ ਸਮੇਂ ਕਿਹਾ ਕਿ ਸਖੀ ਸਾਹਿਤ ਪਰਿਵਾਰ ਵਲੋਂ ਦਿੱਤੀ ਇਸ ਜ਼ਿੰਮੇਵਾਰੀ ਨੂੰ ਬਾਖ਼ੂਬੀ ਨਿਭਾਉਣ ਦਾ ਯਤਨ ਕਰਨਗੇ ਅਤੇ ਜਲਦ ਹੀ ਜਿਲ੍ਹਾ ਸੰਗਰੂਰ `ਚ ਸਾਹਿਤਕ ਸਮਾਗਮ ਕਰਵਾਇਆ ਜਾਵੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …