Monday, July 27, 2026

ਕਬੱਡੀ ਕੱਪ ਸਮੇਂ ਐਨ.ਆਰ.ਆਈ ਵੀਰਾਂ ਵਲੋਂ ਨਾਵਲਕਾਰ ਬੇਅੰਤ ਬਾਜਵਾ ਦਾ ਸਨਮਾਨ

ਲੇਖਕ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ- ਸਾਬਕਾ ਵਿਧਾਇਕ ਝੂੰਦਾਂ
ਸੰਦੌੜ/ਸੰਗਰੂਰ, 3 ਜਨਵਰੀ (ਪੰਜਾਬ ਪੋਸਟ-ਹਰਮਿੰਦਰ ਸਿੰਘ ਭੱਟ) – “ਹਾਅ ਦਾ ਨਾਅਰਾ ਨਵਾਬ ਸ਼ੇਰ ਖਾਂ” ਕਲੱਬ ਮਲੇਰਕੋਟਲਾ ਵਲੋਂ ਅਮਰਗੜ੍ਹ ਵਿਖੇ ਕਰਵਾਏ PUNJ0301201812ਦੂਸਰੇ ਕਬੱਡੀ ਕੱਪ ਸਮੇਂ ਐਨ.ਆਰ.ਆਈ ਅਤੇ ਕਲੱਬ ਮੈਂਬਰਾਂ ਵਲੋਂ ਨੌਜਵਾਨ ਨਾਵਲਕਾਰ ਬੇਅੰਤ ਸਿੰਘ ਬਾਜਵਾ ਧੌਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਗਮ ਵਿਚ ਪੁੱਜੇ ਬੇਅੰਤ ਬਾਜਵਾ ਦਾ ਕਲੱਬ ਦੀ ਸਵਾਗਤੀ ਕਮੇਟੀ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਸਮਾਗਮ ਵਿੱਚ ਉਚੇਚੇ ਤੌਰ ਤੇ ਪੁੱਜੇ ਇਲਾਕੇ ਦੇ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ ਨੇ ਸਟੇਜ ਤੋਂ ਬੋਲਦਿਆਂ ਕਿਹਾ ਕਿ ਜਿਥੇ ਖੇਡਾਂ ਸਾਡੇ ਸਮਾਜ ਨੂੰ ਨਿਰੋਆ ਰੱਖਦੀਆਂ ਹਨ, ਉਥੇ ਹੀ ਲੇਖਕ ਸਾਡੇ ਸਮਾਜ ਦੀ ਰੀੜ ਦੀ ਹੱਡੀ ਹੁੰਦੇ ਹਨ।ਕਲੱਬ ਦੇ ਪ੍ਰਧਾਨ ਜੱਗੀ ਤੋਲੇਵਾਲ ਅਤੇ ਰਾਣੂ ਨੰਬਰਦਾਰ ਨੇ ਦੱਸਿਆ ਕਿ ਕਲੱਬ ਵਲੋਂ ਹਰ ਸਾਲ ਐਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਨੌਜਵਾਨ ਲੇਖਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਐਨ.ਆਰ.ਆਈ ਵੀਰਾਂ ਅਤੇ ਕਲੱਬ ਮੈਂਬਰਾਂ ਦਾ ਧੰਨਵਾਦ ਕਰਦਿਆਂ ਲੇਖਕ ਬੇਅੰਤ ਬਾਜਵਾ ਨੇ ਕਿਹਾ ਕਿ ਪੰਜਾਬ `ਚ ਲੇਖਕਾਂ ਦੇ ਸਨਮਾਨ ਹੋਣੇ ਚਾਹੀਦੇ ਹਨ ਤਾਂ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮਾਣ ਵਧ ਸਕੇ।
ਇਸ ਮੌਕੇ ਲਛਮਣ ਸਰੌਦ, ਉਪੋਕੀ, ਦੀਪਾ ਝੂੰਦਾਂ, ਹਰਦੀਪ ਨੌਧਰਾਣੀ, ਇਰਫਾਨ ਰੋਹੀੜਾ, ਸਰਨਾ ਚੱਠਾ ਆਦਿ ਤੋਂ ਇਲਾਵਾ ਕਲੱਬ ਦੇ ਹੋਰ ਅਹੁੱਦੇਦਾਰ ਮੌਜੂਦ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply