ਨਵੀਂ ਦਿੱਲੀ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਸਾਂਝੇ ਤੌਰ ’ਤੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਲ੍ਹ ਦਿੱਲੀ ਵਿਧਾਨ ਸਭਾ ਵਿਚ ਮਨਜਿੰਦਰ ਸਿੰਘ ਸਿਰਸਾ ਦੀ ਪੱਗ ਲਾਹੁਣ ਦੀ ਘਟਨਾ ਦੀ ਘੋਰ ਨਿੰਦਾ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਸਰਕਾਰ ਨੂੰ ਸਿੱਖਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਕਰਕੇ ਤੁਰੰਤ ਜਨਤਕ ਤੌਰ ’ਤੇ ਮੁਆਫੀ ਮੰਗਣੀ ਚਾਹੀਦੀ ਹੈ।
ਦਿੱਲੀ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਜੂਨੀਅਰ ਮੀਤ ਪ੍ਰਧਾਨ ਹਰਮਨਜੀਤ ਸਿੰਘ ਨੇ ਕਿਹਾ ਕਿ ਆਪ ਵਿਧਾਇਕ ਜਰਨੈਲ ਸਿੰਘ ਵੱਲੋਂ ਸਿਰਸੇ ਨੂੰ ਵਿਧਾਨ ਸਭਾ ’ਚ ਗਾਲ੍ਹ ਕੱਢਣਾ ਵਿਧਾਨ ਸਭਾ ਦੀ ਗਰਿਮਾ ਨੂੰ ਢਾਹ ਲਾਹੁਣੀ ਅਤੇ ਆਮ ਆਦਮੀ ਪਾਰਟੀ ਦੀ ਓਛੀ ਸੋਚ ਨੂੰ ਦਰਸਾਉਂਦਾ ਹੈ। ਵਿਧਾਨ ਸਭਾ ਸਪੀਕਰ ਵੱਲੋਂ ਸਿਰਸਾ ਦੇ ਵੱਲੋਂ ਪੇਸ਼ ਕੀਤੇ ਗਏ ਪ੍ਰਸਤਾਵ ਜਿਸ ਦਾ ‘ਰਾਜੀਵ ਗਾਂਧੀ ਦਾ ਨਾਂ ਦਿੱਲੀ ਦੀ ਸੜਕਾਂ, ਇਮਾਰਤਾਂ ਅਤੇ ਚੌਂਕਾਂ ਤੋਂ ਹਟਾਇਆ ਜਾਵੇ ਕਿਉਂਕਿ ਉਹ 1984 ਕਤਲੇਆਮ ਦਾ ਮਾਸਟਰ ਮਾਇੰਡ ਅਤੇ ਦੋਸ਼ੀ ਹੈ’ ਨੂੰ ਸਵੀਕਾਰ ਨਾ ਕਰਨਾ ਕੇਜਰੀਵਾਲ ਸਰਕਾਰ ਦੀ ਦੋਗਲਾ ਚੇਹਰਾ ਉਜਾਗਰ ਕਰਦੀ ਹੈ।
ਸੀਨੀਅਰ ਮੈਂਬਰ ਦਿੱਲੀ ਕਮੇਟੀ ਕੁਲਵੰਤ ਸਿੰਘ ਬਾਠ ਨੇ ਕਿਹਾ ਕਿ ਕੇਜਰੀਵਾਲ ਸਰਕਾਰ ਸਿੱਖਾਂ ਦੀ ਦੁਸ਼ਮਨ ਜਮਾਤ ਕਾਂਗਰਸ ਦੀ ਭਾਈਵਾਲ ਹੈ। ਜੋ ਸਿੱਖਾਂ ਦਾ ਮਾੜਾ ਹੀ ਕਰ ਰਹੀ ਹੈ। ਸਿਰਸਾ ਵੱਲੋਂ ਵਿਧਾਨ ਸਭਾ ’ਚ ਉਠਾਏ ਗਏ ਮੁੱਦੇ ਕਿ `1 ਨਵੰਬਰ 1984 ਨੂੰ ਕਾਲਾ ਦਿਹਾੜਾ’ ਐੇਲਾਨਿਆ ਜਾਵੇ ਅਤੇ `84 ਦੇ ਪੀੜਿਤ ਪਰਿਵਾਰਾਂ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਨੂੰ ਅੱਖੋਂ ਪਰੋਖੇ ਕਰਨਾ ਕੇਜਰੀਵਾਲ ਦਾ ਸਿੱਖ ਵਿਰੋਧੀ ਚਿਹਰਾ ਹੀ ਉਜਾਗਰ ਕਰਦਾ ਹੈ।ਇਸ ਮੌਕੇ ਦਿੱਲੀ ਕਮੇਟੀ ਦੇ ਸਮੂਹ ਮੈਂਬਰ ਅਤੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਪ੍ਰਧਾਨ ਵੱਲੋਂ ਨਿੰਦਾ ਕਰਦੇ ਹੋਏ ਪੱਗ ਲਾਹੁਣ ਨੂੰ ਸਾਰੀ ਸਿੱਖ ਕੌਮ `ਤੇ ਹਮਲਾ ਕਰਾਰ ਦਿੱਤਾ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media