ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਥਾਣਾ ਮੋਹਕਮਪੁਰਾ ਦੇ ਏ.ਐਸ.ਆਈ ਦਿਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਕੁਲਦੀਪ ਸਿੰਘ ਵਾਸੀ ਨਜਦੀਕ ਡੇਰਾ ਬਾਬਾ ਸਾਦਿਕ ਸ਼ਾਹ ਮੋਹਕਮਪੁਰਾ ਨੇ ਰਿਪੋਰਟ ਦਰਜ ਕਰਾਈ ਹੈ ਕਿ ਉਸ ਦਾ ਲੜਕਾ ਸਾਹਿਲ ਸਿੰਘ ਉਮਰ ਕਰੀਬ 16 ਸਾਲ ਜੋ ਬੋਲ ਨਹੀਂ ਸਕਦਾ, ਉਹ 27 ਦਸੰਬਰ 2018 ਨੂੰ ਘਰੋਂ 5 ਵਜੇ ਬਜ਼ਾਰ ਗਿਆ ਅਤੇ ਵਾਪਸ ਨਹੀਂ ਆਇਆ।ਉਨ੍ਹਾਂ ਦੱਸਿਆ ਕਿ ਸਾਹਿਲ ਦਾ ਕੱਦ ਕਰੀਬ 5 ਫੁੱਟ 6 ਇੰਚ, ਰੰਗ ਕਣਕਵੰਨਾ ਸਰੀਰ ਪਤਲਾ ਸਿਰ ਤੋਂ ਮੋਨਾ, ਕਮੀਜ ਲੀਕਾ ਵਾਲੀ, ਪੈਟ ਕੋਕਾ ਕੋਲਾ, ਜੈਕਟ ਕੋਕਾ ਕੋਲਾ, ਚਿੱਟੀ ਟੋਪੀ ਪੈਰਾ ਵਿੱਚ ਪਲਾਸਟਿਕ ਦੇ ਬੂਟ ਹੋਏ ਹਨ।
ਦਿਲਰਾਜ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਲੱਗਦਾ ਹੈ ਕਿ ਕੋਈ ਨਾਮਾਲੂਮ ਵਿਅਕਤੀ ਉਸ ਨੂੰ ਵਰਗਲਾ ਕੇ ਲੈ ਗਿਆ ਹੈ।ਏ.ਐਸ.ਆਈ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਇਸ ਸਬੰਧੀ ਕੋਈ ਜਾਣਕਾਰੀ ਹੋਵੇ ਤਾਂ ਉਹ ਥਾਣਾ ਮੋਹਕਮਪੁਰਾ ਦੇ ਐਸ.ਐਚ.ਓ ਦੇ ਮੋਬਾਇਲ ਨੰ: 97811-30216 ਜਾਂ ਉਨਾਂ ਦੇ ਮੋਬਾਇਲ ਨੰ: 79863-45036 `ਤੇ ਜਾਣਕਾਰੀ ਦੇ ਸਕਦਾ ਹੈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media