ਧੂਰੀ, 10 ਜਨਵਰੀ (ਪੰਜਾਬ ਪੋਸਟ – ਪ੍ਰਵੀਨ ਗਰਗ)- ਪੰਜਾਬੀ ਸਾਹਿਤ ਸਭਾ ਧੂਰੀ ਦੀ ਮਾਸਿਕ ਇੱਕਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ
ਸਿੱਧੂ ਯਾਦਗਾਰੀ ਸਾਹਿਤ ਭਵਨ ਧੂਰੀ ਵਿਖੇ ਹੋਈ।ਪਹਿਲਾਂ ਸ਼ੋਕ ਮਤੇ ਵਿੱਚ ਜਗਸੀਰ ਮੂਲੋਵਾਲ ਦੀ ਦਾਦੀ ਤੇਜ ਕੌਰ ਦੇ ਅਕਾਲ ਚਲਾਣੇ `ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਪਰੰਤ ਰਚਨਾਵਾਂ ਦੇ ਦੌਰ ਵਿੱਚ ਲਖਵਿੰਦਰ ਖੁਰਾਣਾ, ਸੁਰਜੀਤ ਰਾਜੋਮਾਜਰਾ, ਤੇਜਾ ਸਿੰਘ ਵੜੈਚ, ਸੁਖਦੇਵ ਪੇਂਟਰ, ਜਗਦੇਵ ਸ਼ਰਮਾਂ, ਰਣਜੀਤ ਸਿੰਘ ਅਜਾਦ ਕਾਂਝਲਾ,ਮੂਲ ਚੰਦ ਸ਼ਰਮਾਂ, ਦਰਦੀ ਚੁੰਘਵਾਲਾ ਨੇ ਗੀਤ, ਡਾ. ਪਰਮਜੀਤ ਦਰਦੀ, ਗੁਰਦਿਆਲ ਨਿਰਮਾਣ, ਗੁਰਮੀਤ ਸੋਹੀ ਨੇ ਗਜ਼ਲ, ਕੁਲਜੀਤ ਧਵਨ ਨੇ ਚੁਟਕੁਲੇ ਅਤੇ ਘੁਮੰਡ ਸਿੰਘ ਸੋਹੀ ਨੇ ਆਪਣੇ ਵਿਚਾਰ ਪੇਸ਼ ਕਰਕੇ ਆਪਣੀ-ਆਪਣੀ ਹਾਜ਼ਰੀ ਲਗਵਾਈ।ਯਾਦਵਿੰਦਰ ਸਿੰਘ ਰਾਜੋਮਾਜਰਾ ਨੇ ਪੰਜਾਬੀ ਸਾਹਿਤ ਸਭਾ ਧੂਰੀ ਨੂੰ ਇੱਕ ਲੈਕਚਰ ਸਟੈਂਡ ਭੇਂਟ ਕੀਤਾ ਅਤੇ ਸਭਾ ਵੱਲੋਂ ਉਹਨਾਂ ਦਾ ਧੰਨਵਾਦ ਕੀਤਾ ਗਿਆ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media