ਅੰਮ੍ਰਿਤਸਰ, 10 ਜਨਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਵਲ ਹਸਪਤਾਲ ਵਿਖੇ ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਦੀ ਪ੍ਰਧਾਨਗੀ ਹੇਠ ਸਿਵਲ ਰਜਿਸਟ੍ਰੇਸ਼ਨ ਸਿਸਟਮ ਜਨਮ ਤੇ ਮੌਤ ਸਬੰਧੀ ਇਕ ਰੋਜਾ ਜਿਲ੍ਹਾ ਪੱਧਰੀ ਵਰਕਸ਼ਾਪ ਕਮ ਟੇ੍ਰਨਿੰਗ ਦਾ ਆਯੋਜਨ ਕੀਤਾ ਗਿਆ।ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ ਨੇ ਦੱਸਿਆ ਕਿ ਇਸ ਟੇ੍ਰਨਿੰਗ ਦਾ ਮੁਖ ਮਕਸਦ ਜਿਲੇ੍ਹ ਭਰ ਦੇ ਲੋਕਲ ਰਜਿਸਟਰਾਰ ਅਤੇ ਜਨਮ ਮੋਤ ਨਾਲ ਸਬੰਧਤ ਸਾਰੇ ਕਰਮਚਾਰੀਆ ਦੇ ਕੰਮ ਵਿੱਚ ਸੁਧਾਰ ਲਿਆਉਣਾ ਅਤੇ ਮੁਸ਼ਕਿਲਾਂ ਦੁਰ ਕਰਨਾ ਹੈ।ਇਸ ਟੇ੍ਰਨਿੰਗ ਵਿੱਚ ਡਿਪਟੀ ਚੀਫ ਰਜਿਸਟਰਾਰ ਪੰਜਾਬ ਡਾ ਦਪਿੰਦਰ ਸਿੰਘ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਅਤੇ ਜਤਿੰਦਰ ਕੁਮਾਰ ਅਂਕੜਾ ਅਧਿਕਾਰੀ ਅਤੇ ਸ਼੍ਰੀ ਧਨੋਆ ਸੁਪਰਡੈਂਟ ਵਲੋ ਸਮੂਹ ਸਟਾਫ ਨੂੰ ਟੇ੍ਰਨਿੰਗ ਦਿਤੀ ਗਈ।
ਸਹਾਇਕ ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਇਸ ਵਰਕਸ਼ਾਪ-ਕਮ-ਟੇ੍ਰਨਿੰਗ ਰਾਹੀ ਸਟਾਫ ਨੂੰ ਕਾਫੀ ਕੁੱਝ ਸਿੱਖਣ ਨੂੰ ਮਿਲਿਆ ਹੈ।ਜਿਸ ਨਾਲ ਜਨਮ ਮੋਤ ਦੀ ਰਜਿਸਟ੍ਰੇਸ਼ਨ ਦੇ ਕੰਮ ਵਿੱਚ ਹੋਰ ਸੁਧਾਰ ਲਿਆਂਦਾ ਜਾਵੇਗਾ।ਇਸ ਮੋਕੇ ਸਮੂਹ ਸੀਨੀਅਰ ਮੈਡੀਕਲ ਅਫਸਰ, ਲੋਕਲ ਰਜਿਸਟਰਾਰ, ਕਾਰਜਕਾਰੀ ਅਧਿਕਾਰੀ, ਤੇਜਬੀਰ ਸਿੰਘ ਅਕੜਾ ਅਧਿਕਾਰੀ, ਸ਼੍ਰੀਮਤੀ ਰੀਟਾ, ਜਨਮ ਮੌਤ ਦਫਤਰ ਸਿਵਲ ਸਰਜਨ ਤੇ ਨਗਰ ਨਿਗਮ ਦਾ ਸਾਰਾ ਸਟਾਫ ਹਾਜਰ ਸੀ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media