Sunday, July 26, 2026

ਕਾਲ ਝਰਾਣੀ ਦੇ ਪਟਵਾਰੀ ‘ਤੇ ਦਰਜ ਮੁਕੱਦਮੇ ਦੀ ਪੜਤਾਲ ਹੋਵੇ – ਪੱਕਾ ਕਲਾਂ

ਬਠਿੰਡਾ, 11 ਜਨਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਰੈਵਿਨਿਊ ਪਟਵਾਰ ਯੂਨੀਅਨ ਜਿਲ੍ਹਾ ਬਠਿੰਡਾ ਦੀ ਹੰਗਾਮੀ ਮੀਟਿੰਗ ਗੁਰਤੇਜ ਸਿੰਘ ਪੱਕਾ ਕਲਾਂ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਦੌਰਾਨ ਸੁਖਦੇਵ ਸਿੰਘ ਪਟਵਾਰੀ ਹਲਕਾ ਕਾਲ ਝਰਾਣੀ ‘ਤੇ ਵਿਜੀਲੈਂਸ ਵਿਭਾਗ ਵੱਲੋਂ ਦਰਜ਼ ਕੀਤੇ ਮੁਕੱਦਮੇ ਨੂੰ ਝੂਠਾ ਦੱਸਦਿਆਂ ਕਿਹਾ ਕਿ ਜਸਵੀਰ ਸਿੰਘ ਵਾਸੀ ਕਾਲਝਰਾਣੀ ਨੇ ਜੋ ਵਿਜੀਲੈਂਸ ਵਿਭਾਗ ਨੇ ਜੋ ਆਪਣੇ ਕੋਲ ਸ਼ਿਕਾਇਤ ਦਿਖਾਈ ਹੈ।ਉਸ ਵਿਅਕਤੀ ਦਾ ਪਟਵਾਰੀ ਸੁਖਦੇਵ ਸਿੰਘ ਕੋਲ ਕੋਈ ਕੰਮ ਨਹੀਂ ਸੀ ਅਤੇ ਨਾ ਹੀ ਪਟਵਾਰੀ ਪਾਸ ਕੋਈ ਇੰਤਕਾਲ ਸਬੰਧੀ ਕਾਗਜਾਤ ਬਰਾਮਦ ਹੋਇਆ ਹੈ।ਰੈਵਿਨਿਊ ਪਟਵਾਰ ਯੂਨੀਅਨ ਨੇ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਪੜਤਾਲ ਜਾਵੇ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸੁਣਵਾਈ ਨਾ ਹੋਈ ਤਾਂ 15 ਅਤੇ 16 ਜਨਵਰੀ  ਦੋ ਦਿਨਾਂ ਜਿਲ੍ਹਾ ਹੈਡ ਕੁਆਟਰਾਂ ‘ਤੇ ਰੋਸ ਧਰਨਾ ਦੇਣਗੇ।ਇਸ ਮੌਕੇ ਜਗਵੰਤ ਸਿੰਘ ਬੁੱਗਰ, ਗੁਰਸੇਵਕ ਸਿੰਘ ਸਰਾਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply